ਨਵੀਂ ਦਿੱਲੀ, 21 ਸਤੰਬਰ
ਰਾਜ ਸਭਾ ਵਿੱਚ ਲੰਘੇ ਦਿਨ ਖੇਤੀ ਬਿਲਾਂ ਨੂੰ ਪਾਸ ਕਰਨ ਮੌਕੇ ਵਿਰੋਧੀ ਧਿਰਾਂ ਵੱਲੋਂ ਕੀਤੇ ਹੰਗਾਮੇ ਦੀ ਗੂੰਜ ਅੱਜ ਵੀ ਸੁਣਾਈ ਦਿੱਤੀ। ਵਿਰੋਧੀ ਪਾਰਟੀਆਂ ਨਾਲ ਸਬੰਧਤ ਅੱਠ ਸੰਸਦ ਮੈਂਬਰਾਂ ਨੂੰ ਮੌਨਸੂਨ ਇਜਲਾਸ ਦੇ ਬਾਕੀ ਬਚਦੇ ਸਮੇਂ ਲਈ ਮੁਅੱਤਲ ਕੀਤੇ ਜਾਣ ਦੇ ਬਾਵਜੂਦ ਇਨ੍ਹਾਂ ਮੈਂਬਰਾਂ ਵੱਲੋਂ ਸਦਨ ’ਚੋਂ ਬਾਹਰ ਜਾਣ ਤੋਂ ਇਨਕਾਰ ਕੀਤੇ ਜਾਣ ਕਰਕੇ ਰਾਜ ਸਭਾ ਦੀ ਕਾਰਵਾਈ ਵਿੱਚ ਚਾਰ ਵਾਰ ਅੜਿੱਕਾ ਪਿਆ। ਚੇਅਰਪਰਸਨ ਨੇ ਮੁਅੱਤਲ ਮੈਂਬਰਾਂ ਨੂੰ ਕਈ ਵਾਰ ਸਦਨ ’ਚੋਂ ਬਾਹਰ ਜਾਣ ਲਈ ਆਖਿਆ ਤਾਂ ਕਿ ਪੂਰੀ ਕਾਰਵਾਈ ਸੁਚਾਰੂ ਤਰੀਕੇ ਨਾਲ ਚੱਲ ਸਕੇ, ਪਰ ਜਦੋਂ ਇਨ੍ਹਾਂ ਅਪੀਲਾਂ ਦਾ ਕੋਈ ਅਸਰ ਨਾ ਹੋਇਆ ਤਾਂ ਆਖਿਰ ਨੂੰ ਸਦਨ ਪੂਰੇ ਦਿਨ ਲਈ ਚੁੱਕ ਦਿੱਤਾ ਗਿਆ। ਪੀਟੀਆਈ