ਜੈਪੁਰ, 26 ਅਗਸਤ
ਰਾਜਸਥਾਨ ਦੀ ਸਰਹੱਦੀ ਇਲਾਕਿਆਂ ਬਾੜਮੇਰ ਅਤੇ ਸਾਂਚੋਰ ਸਮੇਤ ਕਈ ਇਲਾਕਿਆਂ ਵਿੱਚ ਅੱਜ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਗਿਆਨ ਕੇਂਦਰ ਅਨੁਸਾਰ ਭੂਚਾਲ ਦਾ ਕੇਂਦਰ ਬਾਲੋਤਰਾ ਦੇ ਨੇੜੇ ਸੀ। ਸਵੇਰੇ 11.15 ਵਜੇ ਆਏ ਇਸ ਭੂਚਾਲ ਦੀ ਸ਼ਿੱਦਤ 4.0 ਸੀ। ਅਧਿਕਾਰੀਆਂ ਮੁਤਾਬਕ ਭੂਚਾਲ ਨਾਲ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।