ਅਲੀਗੜ੍ਹ (ਯੂਪੀ): ਇਥੇ ਕਾਲਜ ਦੇ ਲਾਅਨ ਵਿੱਚ ਨਮਾਜ਼ ਅਦਾ ਕਰਨ ਵਾਲੇ ਪ੍ਰੋਫੈਸਰ ਨੂੰ ਕਾਲਜ ਪ੍ਰਸ਼ਾਸਨ ਨੇ ਜਬਰੀ ਛੁੱਟੀ ’ਤੇ ਭੇਜ ਦਿੱਤਾ ਹੈ। ਪ੍ਰੋਫੈਸਰ ਦੀ ਕਾਲਜ ਵਿੱਚ ਨਮਾਜ਼ ਅਦਾ ਕਰਦਿਆਂ ਦੀ ਵੀਡੀਓ ਵਾਇਰਲ ਹੋਈ ਸੀ ਤੇ ਹਿੰਦੂ ਸੱਜੇ-ਪੱਖੀ ਵਿੰਗ ਦੇ ਯੂਥ ਆਗੂਆਂ ਨੇ ਪ੍ਰੋਫੈਸਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਇਹ ਘਟਨਾ ਸ੍ਰੀ ਵਰਸ਼ਨੇਯ ਕਾਲਜ ਦੀ ਹੈ, ਜਿਸ ਮਗਰੋਂ ਪ੍ਰੋਫੈਸਰ ਐੱਸ.ਆਰ.ਖ਼ਾਲਿਦ ਨੂੰ ਮੰਗਲਵਾਰ ਤੋਂ ਇਕ ਮਹੀਨੇ ਦੀ ਜਬਰੀ ਛੁੱਟੀ ’ਤੇ ਭੇਜ ਦਿੱਤਾ ਗਿਆ। ਪੁਲੀਸ ਨੇ ਕਿਹਾ ਕਿ ਕਾਲਜ ਪ੍ਰਸ਼ਾਸਨ ਤੋਂ ਰਿਪੋਰਟ ਮਿਲਣ ਮਗਰੋਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ