ਕੋਲਕਾਤਾ/ਨਵੀਂ ਿਦੱਲੀ: ਈਡੀ ਨੇ ਮੁਅੱਤਲ ਟੀਐੱਮਸੀ ਆਗੂ ਪਾਰਥ ਚੈਟਰਜੀ ਦੀ ਸਹਿਯੋਗੀ ਅਰਪਿਤਾ ਮੁਖਰਜੀ ਦੇ ਤਿੰਨ ਉਨ੍ਹਾਂ ਬੈਂਕ ਖਾਤਿਆਂ ਨੂੰ ਜਾਮ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਵਿੱਚ ਘੱਟੋ-ਘੱਟ 2 ਕਰੋੜ ਰੁਪਏ ਮਿਲੇ ਸਨ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਜੰਸੀ ਨੂੰ ਸ਼ੱਕ ਹੈ ਕਿ ਇਨ੍ਹਾਂ ਖਾਤਿਆਂ ਦੀ ਕਈ ਭੁਗਤਾਨ ਕਰਨ ਸਮੇਂ ਵਰਤੋਂ ਕੀਤੀ ਗਈ ਸੀ। ਇਸੇ ਦੌਰਾਨ ਈਡੀ ਨੇ ਦੱਸਿਆ ਕਿ ਇਸ ਵੱਲੋਂ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐੱਚਏਐੱਲ) ਵਿੱਚ ਫੰਡਾਂ ਦੇ ਕਥਿਤ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ’ਚ ਕੰਪਨੀ ਦੇ ਇੱਕ ਸਾਬਕਾ ਜਨਰਲ ਮੈਨੇਜਰ ਤੇ ਪੰਜ ਹੋਰ ਜਣਿਆਂ ਦੇ ਕੁੱਲ 2.39 ਕਰੋੜ ਰੁਪਏ ਦੇ ਅਸਾਸੇ ਜੋੜ ਲਏ ਹਨ। -ਪੀਟੀਆਈ