ਨਵੀਂ ਦਿੱਲੀ: ਪੇਟੈਂਟ, ਡਿਜ਼ਾਈਨ ਅਤੇ ਟਰੇਡਮਾਰਕ ਦੇ ਕੰਟਰੋਲਰ ਜਨਰਲ ਨੇ ਭਾਰਤੀ ਫੌਜ ਦੀ ਮਲਕੀਅਤ ਸਥਾਪਤ ਕਰਨ ਲਈ ਨਵੀਂ ਫੌਜੀ ਵਰਦੀ ਦੇ ਡਿਜ਼ਾਈਨ ਦੀ ਰਜਿਸਟਰੇਸ਼ਨ ਦਾ ਅਮਲ ਪੂਰਾ ਕਰ ਲਿਆ ਹੈ। ਭਾਰਤੀ ਫੌਜ ਨੇ ਨਵੀਂ ਡਿਜੀਟਲ ਪੈਟਰਨ ਵਾਲੀ ਲੜਾਕੂ ਵਰਦੀ 15 ਜਨਵਰੀ ਨੂੰ ਜਾਰੀ ਕੀਤੀ ਸੀ। ਨਵੀਂ ਵਰਦੀ ਦੀ ਦਿੱਖ ਸਮਕਾਲੀ ਤੇ ਡਿਜ਼ਾਈਨ ਸੁਵਿਧਾਜਨਕ ਹੈ। ਇਸ ਲਈ ਵਰਤਿਆ ਗਿਆ ਕੱਪੜਾ ਹਲਕਾ, ਮਜ਼ਬੂਤ, ਜਲਦੀ ਸੁੱਕਣ ਵਾਲਾ ਹੈ, ਜਿਸ ਦੀ ਸਾਂਭ ਸੰਭਾਲ ਸੌਖੀ ਹੈ। ਪੁਰਸ਼ ਤੇ ਮਹਿਲਾ ਫੌਜੀਆਂ ਲਈ ਵਰਦੀ ਵਿੱਚ ਕੁਝ ਖਾਸ ਫੇਰਬਦਲ ਕੀਤੇ ਗਏ ਹਨ। ਰੱਖਿਆ ਮੰਤਰਾਲੇ ਨੇ ਕਿਹਾ ਕਿ ਨਵੀਂ ਵਰਦੀ ਦੇ ਡਿਜ਼ਾਈਨ ਤੇ ਪੈਟਰਨ ’ਤੇ ਭਾਰਤੀ ਥਲ ਸੈਨਾ ਦਾ ਬੌਧਿਕ ਸੰਪਤੀ ਅਧਿਕਾਰ ਹੋਵੇਗਾ। -ਆਈਏਐੱਨਐੱਸ