ਨਵੀਂ ਦਿੱਲੀ, 13 ਅਗਸਤ
ਰਾਸ਼ਟਰਪਤੀ ਰਾਮ ਨਾਥ ਕੋਵਿੰਦ 75ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸ਼ਾਮ ਸ਼ਨਿਚਰਵਾਰ ਨੂੰ ਕੌਮ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਸ੍ਰੀ ਕੋਵਿੰਦ ਦਾ ਭਾਸ਼ਣ ਸ਼ਾਮ 7 ਵਜੇ ਪਹਿਲਾਂ ਹਿੰਦੀ ਅਤੇ ਬਾਅਦ ’ਚ ਅੰਗਰੇਜ਼ੀ ’ਚ ਆਕਾਸ਼ਵਾਣੀ ਦੇ ਸਾਰੇ ਕੌਮੀ ਨੈੱਟਵਰਕਾਂ ਅਤੇ ਦੂਰਦਰਸ਼ਨ ਦੇ ਸਾਰੇ ਚੈਨਲਾਂ ’ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦੇ ਤੁਰੰਤ ਮਗਰੋਂ ਦੂਰਦਰਸ਼ਨ ਦੇ ਖੇਤਰੀ ਚੈਨਲਾਂ ’ਤੇ ਖੇਤਰੀ ਭਾਸ਼ਾਵਾਂ ’ਚ ਉਨ੍ਹਾਂ ਦੇ ਭਾਸ਼ਣ ਦਾ ਪ੍ਰਸਾਰਣ ਕੀਤਾ ਜਾਵੇਗਾ। ਆਕਾਸ਼ਵਾਣੀ ਵੱਲੋਂ ਖੇਤਰੀ ਭਾਸ਼ਾਵਾਂ ’ਚ ਰਾਤ ਸਾਢੇ 9 ਵਜੇ ਭਾਸ਼ਣ ਦਾ ਪ੍ਰਸਾਰਣ ਹੋਵੇਗਾ। -ਪੀਟੀਆਈ