ਨਵੀਂ ਦਿੱਲੀ, 31 ਦਸੰਬਰ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਿਆਂ ਇਕਜੁੱਟ ਸਮਾਜ ਦੀ ਸਿਰਜਣਾ ਲਈ ਪਿਆਰ, ਦਿਆਲਤਾ ਅਤੇ ਸਹਿਣਸ਼ੀਲਤਾ ਨਾਲ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ਰਾਹੀਂ ਦਿੱਤੇ ਸੁਨੇਹੇ ਵਿੱਚ ਉਨ੍ਹਾਂ ਕਿਹਾ ਕਿ ਹਰ ਨਵਾਂ ਵਰ੍ਹਾ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਦਿੰਦਾ ਹੈ ਅਤੇ ਸਾਡੇ ਵਿਅਕਤੀਗਤ ਅਤੇ ਸਾਂਝੇ ਵਿਕਾਸ ਦੇ ਸੰਕਲਪ ’ਤੇ ਜ਼ੋਰ ਦਿੰਦਾ ਹੈ। ਕੋਵਿੰਦ ਨੇ ਕਿਹਾ, ‘‘ਕੋਵਿਡ-19 ਕਾਰਨ ਪੈਦਾ ਹੋਏ ਮੁਸ਼ਕਲ ਦੌਰ ਵਿੱਚੋਂ ਅਸੀਂ ਸਾਰੇ ਇਕਮੁੱਠ ਹੋ ਕੇ ਅੱਗੇ ਵਧੀਏ। ਇਹ ਸਭਿਆਚਾਰਕ ਕਦਰਾਂ-ਕੀਮਤਾਂ ਦੀ ਮਜ਼ਬੂਤੀ ਦਾ ਵੀ ਸਮਾਂ ਹੈ, ਜੋ ਸਾਡੇ ਏਕਤਾ ਵਿੱਚ ਅਨੇਕਤਾ ਦੇ ਵਿਸ਼ਵਾਸ ਨੂੰ ਦਿੜ੍ਹ ਕਰਦਾ ਹੈ।’’ -ਪੀਟੀਆਈ