ਭੋਪਾਲ, 27 ਅਪਰੈਲ
ਸੀਨੀਅਰ ਕਾਂਗਰਸੀ ਨੇਤਾ ਕਮਲ ਨਾਥ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੀਆਂ ਵੋਟਾਂ ਮਗਰੋਂ ਸਥਿਤੀ ਸਪੱਸ਼ਟ ਹੋ ਗਈ ਹੈ ਕਿ ਲੋਕ ਕੇਂਦਰ ਵਿੱਚ ਬਦਲਾਅ ਚਾਹੁੰਦੇ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਵੋਟਿੰਗ ਦੇ ਦੋਵੇਂ ਪੜਾਅ ਦੌਰਾਨ ਕਾਂਗਰਸ ਨੇ ਸਖ਼ਤ ਟੱਕਰ ਦਿੱਤੀ ਹੈ ਅਤੇ ਪਾਰਟੀ ਦੀ ਦੇਸ਼ ਵਿੱਚ 88 ਸੀਟਾਂ ’ਤੇ ਜਿੱਤ ਯਕੀਨੀ ਹੈ। ਕਮਲ ਨਾਥ ਨੇ ਕਿਹਾ, ‘‘ਮੱਧ ਪ੍ਰਦੇਸ਼ ਵਿਚਲੀਆਂ ਛੇ ਸੀਟਾਂ ਸਣੇ ਦੇਸ਼ ਭਰ ਵਿੱਚ 88 ਸੀਟਾਂ ਨਾਲ ਕਾਂਗਰਸ ਮਜ਼ਬੂਤ ਸਥਿਤੀ ਵਿੱਚ ਹੈ। ਇਸ ਤੋਂ ਸਾਫ਼ ਹੈ ਕਿ ਲੋਕਾਂ ਨੇ ਨਫ਼ਰਤ ਦੀ ਸਿਆਸਤ ਨੂੰ ਰੱਦ ਕਰ ਦਿੱਤਾ ਹੈ।’’ ਇਸ ਤੋਂ ਪਹਿਲਾਂ ਕਮਲ ਨਾਥ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਮੱਧ ਪ੍ਰਦੇਸ਼ ਦੀਆਂ 29 ਲੋਕ ਸਭਾ ਸੀਟਾਂ ਵਿੱਚੋਂ 12 ’ਤੇ ਜਿੱਤ ਦਰਜ ਕਰੇਗੀ। ਕਾਂਗਰਸੀ ਨੇਤਾ ਨੇ ਚਿੰਦਵਾੜਾ ਲੋਕ ਸਭਾ ਹਲਕੇ ਤੋਂ ਆਪਣੇ ਪੁੱਤਰ ਨਕੁਲ ਨਾਥ ਦੀ ਜਿੱਤ ਯਕੀਨੀ ਹੋਣ ਦਾ ਦਾਅਵਾ ਵੀ ਕੀਤਾ। -ਪੀਟੀਆਈ