ਵਡੋਦਰਾ: ਗੁਜਰਾਤ ਦੇ ਵਡੋਦਰਾ ਸ਼ਹਿਰ ਵਿੱਚ ਸਨਅਤਕਾਰ ਨੂੰ ਪੁਰਤਗਾਲੀ ਬੈਂਕ ਨੇ ਉਸ ਦੇ 31 ਲੱਖ ਮੋੜ ਦਿੱਤੇ ਹਨ ਜੋ ਸਾਇਬਰ ਠੱਗਾਂ ਨੇ ਕਥਿਤ ਤੌਰ ’ਤੇ ਧੋਖੇ ਨਾਲ ਕਢਵਾ ਲਏ ਸਨ। ਇਹ ਜਾਣਕਾਰੀ ਪੁਲੀਸ ਨੇ ਮੰਗਲਵਾਰ ਨੂੰ ਸਾਂਝੀ ਕੀਤੀ। ਪੁਲੀਸ ਮੁਤਾਰਕ ਰਮੇਸ਼ ਸ਼ਾਹ ਨੇ ਲਿਸਬਨ ਦੀ ਬੈਂਕ ਸ਼ਾਖਾ ਦੇ ਖਾਤੇ ਵਿੱਚ 31 ਲੱਖ ਰੁਪਏ ਜਮ੍ਹਾਂ ਕਰਵਾਏ ਸਨ। ਸ਼ਹਿਰ ਦੇ ਸਾਈਬਰ ਅਪਰਾਧ ਨਾਲ ਨਜਿੱਠਣ ਵਾਲੇ ਅਧਿਕਾਰੀਆਂ ਵੱਲੋਂ ਬੈਂਕ ਤੱਕ ਪਹੁੰਚ ਕਰਨ ਅਤੇ ਲਿਸਬਨ ਸਾਈਬਰ ਪੁਲੀਸ ਨਾਲ ਰਾਬਤਾ ਕਾਇਮ ਕਰਨ ਮਗਰੋਂ ਧਨ ਰਾਸ਼ੀ ਮੋੜ ਦਿੱਤੀ ਗਈ ਹੈ। ਸਾਈਬਰ ਪੁਲੀਸ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਕਰਨ ਲਈ ਟੀਮ ਦਾ ਗਠਨ ਕੀਤਾ ਗਿਆ ਸੀ। -ਪੀਟੀਆਈ