ਰਾਂਚੀ: ਕੋਲਕਾਤਾ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਨੂੰ ਅੱਜ ਤਕਨੀਕੀ ਖਰਾਬੀ ਕਾਰਨ ਰਾਂਚੀ ਦੇ ਹਵਾਈ ਅੱਡੇ ’ਤੇ ਉਤਾਰਨਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਜਹਾਜ਼ ਨੇ ਅੱਜ ਸਵੇਰੇ 9 ਵਜੇ ਉਡਾਣ ਭਰੀ ਸੀ। ਰਾਂਚੀ ਹਵਾਈ ਅੱਡੇ ਦੇ ਨਿਰਦੇਸ਼ਕ ਵਿਨੋਦ ਸ਼ਰਮਾ ਨੇ ਕਿਹਾ, ‘ਜਹਾਜ਼ ਦੇ ਏਅਰ ਕੰਡਿਸ਼ਨਰ ’ਚੋਂ ਆਵਾਜ਼ ਆਈ ਤੇ ਇਸ ਨੇ ਕੰਮ ਕਰਨਾ ਬੰਦ ਕਰ ਦਿੱਤਾ। ਜਹਾਜ਼ ਨੂੰ ਮੁਰੰਮਤ ਲਈ ਉਤਾਰ ਲਿਆ ਗਿਆ।’ -ਪੀਟੀਆਈ