ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਜੈਨ ਧਰਮ ਦੇ ਦੋ ਫ਼ਿਰਕਿਆਂ ’ਚ ਪੂਜਾ ਸਥਾਨਾਂ ਨੂੰ ਇੱਕ ਥਾਂ ’ਤੇ ਇਕੱਠਿਆਂ ਕਰਨ ਸਬੰਧੀ ਚੱਲ ਰਹੇ ਵਿਵਾਦ ਸਬੰਧੀ ਇੱਕ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ‘ਪੂਜਾ ਸਥਾਨਾਂ ਬਾਰੇ ਐਕਟ’ (1991) (ਵਿਸ਼ੇਸ਼ ਵਿਵਸਥਾਵਾਂ) ਨੂੰ ਇੱਕੋ ਧਰਮ ਦੇ ਦੋ ਫ਼ਿਰਕਿਆਂ ਵਿਚਾਲੇ ਝਗੜੇ ਜਾਂ ਮਤਭੇਦ ਦੀ ਸਥਿਤੀ ’ਚ ਲਾਗੂ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਵੱਲੋਂ ਸ਼ਰਦ ਜ਼ਾਵੇਰੀ ਤੇ ਹੋਰਾਂ ਵੱਲੋਂ ਦਾਖ਼ਲ ਇੱਕ ਅਪੀਲ ’ਤੇ ਸੁਣਵਾਈ ਕੀਤੀ ਜਾ ਰਹੀ ਸੀ ਜੋ ਸ਼ਵੇਤਾਂਬਰ ਮੂਰਤੀਪੂਜਕ ਜੈਨ ਦੇ ਤਪਾਗੱਚ ਵਰਗ ਦੇ ਮੋਹਜੀਤ ਭਾਈਚਾਰੇ ਦੇ ਚੇਲੇ ਹਨ। -ਪੀਟੀਆਈ