ਨਵੀਂ ਦਿੱਲੀ, 29 ਜੁਲਾਈ
ਰਾਜਸਥਾਨ ਵਿੱਚ ਵੀਰਵਾਰ ਰਾਤ ਨੂੰ ਮਿਗ-21 ਟ੍ਰੇਨਰ ਜਹਾਜ਼ ਦੇ ਹਾਦਸੇ ’ਚ ਮਾਰੇ ਗਏ ਭਾਰਤੀ ਹਵਾਈ ਫ਼ੌਜ ਦੇ ਦੋ ਪਾਇਲਟਾਂ ਦੀ ਪਛਾਣ ਵਿੱਚ ਵਿੰਗ ਕਮਾਂਡਰ ਐੱਮ. ਰਾਣਾ ਅਤੇ ਫਲਾਈਟ ਲੈਫਟੀਨੈਂਟ ਅਦਵਿਤਿਆ ਬਲ ਵਜੋਂ ਹੋਈ ਹੈ। ਵਿੰਗ ਕਮਾਂਡਰ ਰਾਣਾ ਹਿਮਾਚਲ ਪ੍ਰਦੇਸ਼ ਦੇ ਮੰਡੀ ਅਤੇ ਫਲਾਈਟ ਲੈਫਟੀਨੈਂਟ ਬਲ ਜੰਮੂ ਨਾਲ ਸਬੰਧਤ ਸਨ। ਬਾੜਮੇਰ ਕੋਲ ਸਿਖਲਾਈ ਉਡਾਣ ਦੌਰਾਨ ਦੋਵਾਂ ਦੀ ਮੌਤ ਹੋਈ। ਭਾਰਤੀ ਹਵਾਈ ਸੈਨਾ ਨੇ ਕਿਹਾ ਕਿ ਹਾਦਸਾ ਰਾਤ 9.10 ਵਜੇ ਦੇ ਕਰੀਬ ਹੋਇਆ। ਏਅਰ ਹੈੱਡਕੁਆਰਟਰ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪਹਿਲਾਂ ਹੀ ਕੋਰਟ ਆਫ ਇਨਕੁਆਰੀ ਦੇ ਹੁਕਮ ਦੇ ਦਿੱਤੇ ਹਨ।