ਜੰਮੂ, 29 ਨਵੰਬਰ
ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਸਰਹੱਦ ਨੇੜੇ ਮੂਹਰਲੀਆਂ ਚੌਕੀਆਂ ਅਤੇ ਪਿੰਡਾਂ ਵਿਚ ਪਾਕਿਸਤਾਨੀ ਰੇਂਜਰਾਂ ਨੇ ਰਾਤ ਭਰ ਬਗ਼ੈਰ ਕਿਸੇ ਭੜਕਾਹਟ ਤੋਂ ਗੋਲਾਬਾਰੀ ਕੀਤੀ। ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ ਨੇ ਸ਼ਨਿਚਰਵਾਰ ਰਾਤ ਕਰੀਬ 9.50 ਵਜੇ ਹੀਰਾਨਗਰ ਸੈਕਟਰ ਦੇ ਕਰੋਲ ਕ੍ਰਿਸ਼ਨਾ, ਮਨਿਆਰੀ ਅਤੇ ਪੰਸਾਰ ਵਿਖੇ ਸਰਹੱਦ ਪਾਰੋਂ ਫਾਇਰਿੰਗ ਕੀਤੀ, ਜਿਸ ਦਾ ਬੀਐਸਐਫ ਨੇ ਢੁਕਵਾਂ ਜਵਾਬ ਦਿੱਤਾ। ਦੋਵਾ ਧਿਰਾਂ ਵਿਚਾਲੇ ਐਤਵਾਰ ਤੜਕੇ ਸਵਾ ਚਾਰ ਵਜੇ ਤੱਕ ਗੋਲਾਬਾਰੀ ਜਾਰੀ ਸੀ।