ਨਵੀਂ ਦਿੱਲੀ, 17 ਜੁਲਾਈ
6 ਅਗਸਤ ਨੂੰ ਹੋਣ ਵਾਲੀਆਂ ਉਪ ਰਾਸ਼ਟਰਪਤੀ ਚੋਣ ਲਈ ਸਾਂਝੇ ਉਮੀਦਵਾਰ ਦੇ ਨਾਂ ਨੂੰ ਅੰਤਿਮ ਰੂਪ ਦੇਣ ਲਈ ਵਿਰੋਧੀ ਪਾਰਟੀ ਦੇ ਨੇਤਾ ਅੱਜ ਇੱਥੇ ਬੈਠਕ ਕੀਤੀ। ਇਸ ਵਿੱਚ ਫ਼ੈਸਲਾ ਕੀਤਾ ਗਿਆ ਕਿ ਸਾਬਕਾ ਗਵਰਨਰ ਮਾਰਗਰੇਟ ਅਲਵਾ ਸਾਂਝੇ ਵਿਰੋਧੀ ਧਿਰ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੋਵੇਗੀ। ਸੱਤਾਧਾਰੀ ਐੱਨਡੀਏ ਗਠਜੋੜ ਨੇ ਜਗਦੀਪ ਧਨਖੜ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਹ ਮੀਟਿੰਗ ਬਾਅਦ ਦੁਪਹਿਰ 3 ਵਜੇ ਐੱਨਸੀਪੀ ਮੁਖੀ ਸ਼ਰਦ ਪਵਾਰ ਦੀ ਰਿਹਾਇਸ਼ ‘ਤੇ ਹੋਈ। ਇਸ ਵਿੱਚ ਕਾਂਗਰਸ, ਟੀਐੱਮਸੀ, ਖੱਬੇ ਮੋਰਚੇ, ਆਰਜੇਡੀ, ਸਪਾ ਅਤੇ ਹੋਰਾਂ ਸਮੇਤ ਪ੍ਰਮੁੱਖ ਵਿਰੋਧੀ ਪਾਰਟੀਆਂ ਦੇ ਸ਼ਾਮਲ ਹੋਏ।