ਬਲਜੀਤ ਸਿੰਘ
ਸਰਦੂਲਗੜ੍ਹ, 5 ਅਕਤੂਬਰ
ਹਲਕਾ ਸਰਦੂਲਗੜ੍ਹ ਦੇ ਪਿੰਡ ਕੋਟ ਧਰਮੂ ਵਿੱਚ ਆਵਾਰਾ ਕੁੱਤੇ ਇੱਕ ਬਜ਼ੁਰਗ ਔਰਤ ਨੂੰ ਨੋਚ-ਨੋਚ ਕੇ ਖਾ ਗਏ। ਜਾਣਕਾਰੀ ਅਨੁਸਾਰ ਪਿੰਡ ਕੋਟ ਧਰਮੂ ਦੀ ਦਲੀਪ ਕੌਰ (80) ਪਤਨੀ ਤਾਰਾ ਸਿੰਘ ਆਪਣੇ ਘਰ ’ਚ ਇਕੱਲੀ ਸੀ ਅਤੇ ਘਟਨਾ ਸਮੇਂ ਉਸ ਦਾ ਪੁੱਤਰ ਕਾਕਾ ਸਿੰਘ ਮਜ਼ਦੂਰੀ ਲਈ ਗਿਆ ਹੋਇਆ ਸੀ। ਉਨ੍ਹਾਂ ਦਾ ਘਰ ਹੱਡਾ ਰੋੜੀ ਤੋਂ ਥੋੜੀ ਦੂਰੀ ’ਤੇ ਹੈ। ਇਸੇ ਦੌਰਾਨ ਹੱਡਾਰੋੜੀ ਦੇ ਕੁੱਤਿਆਂ ਨੇ ਅਚਾਨਕ ਘਰ ਅੰਦਰ ਆ ਕੇ ਦਲੀਪ ਕੌਰ ’ਤੇ ਹਮਲਾ ਕਰਦਿਆਂ ਉਸਨੂੰ ਨੋਚ-ਨੋਚ ਕੇ ਖਾ ਲਿਆ।