ਨੋਇਡਾ: ਟਵਿਨ ਟਾਵਰਾਂ ਨੂੰ ਢਾਹੁਣ ਵਾਲੀ ਕੰਪਨੀ ਐਡੀਫਿਸ ਦੇ ਅਧਿਕਾਰੀ ਚੇਤਨ ਦੱਤਾ ਨੇ ਕਿਹਾ ਹੈ ਕਿ ਇਹ ਪ੍ਰਾਜੈਕਟ ਸੌ ਫੀਸਦ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਟਾਵਰਾਂ ਵਿੱਚ ਧਮਾਕੇ ਹੋ ਰਹੇ ਸਨ ਤਾਂ ਉਹ ਸਿਰਫ਼ 70 ਮੀਟਰ ਦੂਰੀ ’ਤੇ ਸਨ ਅਤੇ 9 ਤੋਂ 10 ਸਕਿੰਟਾਂ ਵਿੱਚ ਦੋਵੇਂ ਟਾਵਰ ਢਹਿ-ਢੇਰੀ ਹੋ ਗਏ। ਟੀਮ ਵਿੱਚ 10 ਵਿਅਕਤੀ ਸ਼ਾਮਲ ਸਨ ਜਿਨ੍ਹਾਂ ਵਿੱਚ ਸੱਤ ਵਿਦੇਸ਼ੀ ਮਾਹਿਰ ਸਨ। ਇਸ ਤਰ੍ਹਾਂ ਐਡੀਫਿਸ ਇੰਜਨੀਅਰਿੰਗ ਦੇ 20-25 ਮਾਹਿਰ ਵੀ ਮੌਕੇ ’ਤੇ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਧਮਾਕੇ ਮਗਰੋਂ ਜਦੋਂ ਉਹ ਟਾਵਰ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਸਨ। ਕੰਪਨੀ ਮਾਹਿਰ ਐਮਰਲਡ ਕੋਰਟ ਦੀ ਸੁਰੱਖਿਆ ਲਈ ਚਿੰਤਤ ਸਨ ਜੋ ਕਿ ਪੂਰੀ ਤਰ੍ਹਾਂ ਸੁਰੱਖਿਅਤ ਹੈ। -ਏਐੱਨਆਈ