ਨਵੀਂ ਦਿੱਲੀ, 12 ਅਕਤੂਬਰ
ਨਿਰਭੈ ਸਬਸੋਨਿਕ ਕਰੂਜ਼ ਮਿਜ਼ਾਈਲ, ਜੋ ਇੱਕ ਹਜ਼ਾਰ ਕਿਲੋਮੀਟਰ ਤੱਕ ਮਾਰ ਕਰਨ ਦੀ ਸਮਰੱਥਾ ਰੱਖਦੀ ਹੈ, ਦੀ ਉੜੀਸਾ ਵਿੱਚ ਪਰਖ ਮੌਕੇ ਤਕਨੀਕੀ ਨੁਕਸ ਉੱਭਰਨ ਕਾਰਨ ਪਰਖ ਪ੍ਰਕਿਰਿਆ ਰੋਕ ਦਿੱਤੀ ਗਈ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਨੇ ਦਿੱਤੀ। ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀਆਰਡੀਓ) ਵੱਲੋਂ ਇਸ ਮਿਜ਼ਾਈਲ ਦੀ ਪਰਖ ਉੜੀਸਾ ਦੇ ਬਾਲਾਸੋਰ ਇੰਟੀਗ੍ਰੇਟਿਡ ਟੈਸਟ ਰੇਂਜ ’ਚ ਸਵੇਰੇ 10:25 ’ਤੇ ਸ਼ੁਰੂ ਕੀਤੀ ਗਈ। ਇੱਕ ਸੂਤਰ ਨੇ ਦੱਸਿਆ, ‘ਕੁਝ ਮਿੰਟਾਂ ਮਗਰੋਂ ਹੀ ਤਕਨੀਕੀ ਨੁਕਸ ਉੱਭਰ ਆਉਣ ਕਾਰਨ ਪਰਖ ਪ੍ਰਕਿਰਿਆ ਰੋਕ ਦਿੱਤੀ ਗਈ। ਡੀਆਰਡੀਓ ਵੱਲੋਂ ਇਸ ਦਾ ਤਫ਼ਸੀਲ ’ਚ ਮੁਲਾਂਕਣ ਕੀਤਾ ਜਾ ਰਿਹਾ ਹੈ।’ ਜ਼ਿਕਰਯੋਗ ਹੈ ਕਿ ਡੀਆਰਡੀਓ ਅਕਤੂਬਰ 2014 ਤੋਂ ਲੈ ਕੈ ਹੁਣ ਤੱਕ ਨਿਰਭੈ ਮਿਜ਼ਾਈਲ ਦੇ ਪਹਿਲਾਂ ਹੀ ਕਈ ਸਫਲ ਪ੍ਰੀਖਣ ਕਰ ਚੁੱਕਾ ਹੈ। -ਪੀਟੀਆਈ