ਨਵੀਂ ਦਿੱਲੀ, 28 ਫਰਵਰੀ
ਉਦਯੋਗ ਜਗਤ ਦੇ ਮਾਹਰਾਂ ਦਾ ਕਹਿਣਾ ਹੈ ਕਿ ਨਵੇਂ ਸ਼ੋਸ਼ਲ ਮੀਡੀਆ ਨਿਯਮਾਂ ਨਾਲ ਛੋਟੀਆਂ ਕੰਪਨੀਆਂ ਦੇ ਖਰਚੇ ਵਧਣਗੇ ਤੇ ਉਹ ਫੇਸਬੁੱਕ ਵਰਗੀਆਂ ਵੱਡੀਆਂ ਕੰਪਨੀਆਂ ਅੱਗੇ ਟਿਕ ਨਹੀਂ ਸਕਣਗੀਆਂ। ਨਵੇਂ ਨਿਯਮ ਸ਼ੋਸ਼ਲ ਮੀਡੀਆ ਨੂੰ ਦੋ ਵਰਗਾਂ ਵਿਚ ਵੰਡਦੇ ਹਨ। ਮਹੱਤਵਪੂਰਨ ਸ਼ੋਸ਼ਲ ਮੀਡੀਆ ਵਰਗ ਲਈ ਸਰਕਾਰ ਨੇ 50 ਲੱਖ ਵਰਤੋਂਕਾਰਾਂ ਦੀ ਸੀਮਾ ਮਿੱਥੀ ਹੈ। ਇਸ ਵਰਗ ਵਿਚ ਆਉਣ ਵਾਲੀਆਂ ਕੰਪਨੀਆਂ ਨੂੰ ਵੱਧ ਖਰਚੇ ਅਦਾ ਕਰਨੇ ਪੈਣਗੇ। ਫੇਸਬੁੱਕ ਵਰਗੀਆਂ ਕੰਪਨੀਆਂ ਨੇ ਕਿਹਾ ਹੈ ਕਿ ਉਹ ਨਵੇਂ ਨਿਯਮਾਂ ਦੀ ਸਮੀਖਿਆ ਕਰ ਰਹੀਆਂ ਹਨ।-ਪੀਟੀਆਈ