ਅਯੁੱਧਿਆ, 20 ਦਸੰਬਰ ਅਯੁੱਧਿਆ ਦੇ ਧੰਨੀਪੁਰ ਪਿੰਡ ਵਿਚ ਤਜਵੀਜ਼ਸ਼ੁਦਾ ਮਸਜਿਦ ਵਿੱਚ ਰਵਾਇਤੀ ਪਹੁਚ ਨਹੀਂ ਅਪਣਾਈ ਜਾਵੇਗੀ। ਇਹ ਭਵਿੱਖਵਾਦੀ, ਆਧੁਨਿਕ ਅਤੇ ਇਸ ਦਾ ਢਾਂਚਾ ਗੋਲ ਆਕਾਰ ਦਾ ਹੋਵੇਗਾ। ਪਿਛਲੇ ਸਾਲ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅਯੁੱਧਿਆ ਵਿਚ ਮਸਜਿਦ ਬਣਾਉਣ ਦੇ ਇੰਚਾਰਜ ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ ਟਰਸਟ ਮੁਤਾਬਕ ਇਸ ਵਿੱਚ ਲੰਗਰ ਘਰ,ਲਾਇਬ੍ਰੇਰੀ ਤੇ ਇਸ ਦੇ ਨਾਲ ਆਧੁਨਿਕ ਹਸਪਤਾਲ ਹੋਵੇਗਾ। ਮਸਜਿਦ ਵਿੱਚ ਇਕੋ ਸਮੇਂ ਦੋ ਹਜ਼ਾਰ ਨਮਾਜ਼ੀ ਇਬਾਦਤ ਕਰ ਸਕਣਗੇ। ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਨੀਂਹ ਪੱਥਰ ਅਗਲੇ ਸਾਲ ਦੇ ਸ਼ੁਰੂ ਵਿੱਚ ਰੱਖੇ ਜਾਣ ਦੀ ਸੰਭਾਵਨਾ ਹੈ।