ਅਹਿਮਦਾਬਾਦ, 8 ਜੂਨ
ਈਰਾਨ ਵਿੱਚ ਫਸੇ ਭਾਰਤੀਆਂ ਨੂੰ ਗੁਜਰਾਤ ਲਿਆਉਣ ਲਈ ਸੋਮਵਾਰ ਨੂੰ ਸਮੁੰਦਰੀ ਬੇੜਾ ਆਈਐੱਨਐਸ ਸ਼ਰਦੂਲ ਬੰਦਰ ਅੱਬਾਸ ਬੰਦਰਗਾਹ ਪੁੱਜਿਆ। ਇਹ ਜਾਣਕਾਰੀ ਇਕ ਸੀਨੀਅਰ ਰੱਖਿਆ ਅਧਿਕਾਰੀ ਨੇ ਦਿੱਤੀ। ਕਰੋਨਾ ਮਹਾਮਾਰੀ ਕਾਰਨ ਯਾਤਰਾ ’ਤੇ ਪਾਬੰਦੀ ਦੇ ਮੱਦੇਨਜ਼ਰ ਈਰਾਨ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਅੱਜ ਜਲ ਸੈਨਾ ਨੇ ‘ਸਮੁੰਦਰ ਸੇਤੂ ਮੁਹਿੰਮ’ ਦੇ ਅਗਲੇ ਗੇੜ ਦੀ ਸ਼ੁਰੂਆਤ ਕੀਤੀ। ਗੁਜਰਾਤ ਰੱਖਿਆ ਵਿਭਾਗ ਦੇ ਜਨ ਸੰਪਰਕ ਅਧਿਕਾਰੀ ਪੁਨੀਤ ਚੱਢਾ ਨੇ ਦੱਸਿਆ, ਬੰਦਰ ਅੱਬਾਸ ਵਿੱਚ ਭਾਰਤੀਆਂ ਨੂੰ ਬੇੜੇ ’ਤੇ ਚੜ੍ਹਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਨੇੜਲਾ ਪੱਤਣ ਹੋਣ ਕਾਰਨ ਆਈਐਨਐਸ ਸ਼ਰਦੂਲ ਆਉਣ ਵਾਲੇ ਦਿਨਾਂ ਵਿੱਚ ਉਥੇ ਫਸੇ ਭਾਰਤੀਆਂ ਨੂੰ ਪੋਰਬੰਦਰ ਪੱਤਣ ਲਿਆਏਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਮੁੁੰਦਰੀ ਬੇੜਾ ‘ਜਲਾਸ਼ਵ ਅਤੇ ਮਗਰ’ ਮਾਲਦੀਵ ਅਤੇ ਸ੍ਰੀਲੰਕਾ ਤੋਂ 2874 ਭਾਰਤੀਆਂ ਨੂੰ ਭਾਰਤ ਲਿਆਏ ਸਨ।