ਸ੍ਰੀਨਗਰ, 3 ਅਗਸਤ
ਕਾਰੋਬਾਰੀ ਤੋਂ ਸਿਆਸੀ ਕਾਰਕੁਨ ਬਣੇ ਸੰਦੀਪ ਮਾਵਾ ਨੇ ਅੱਜ ਇੱਥੋਂ ਦੇ ਰਾਜਬਾਗ ਇਲਾਕੇ ਵਿੱਚ ਹੁਰੀਅਤ ਕਾਨਫਰੰਸ ਦਫ਼ਤਰ ਦੇ ਗੇਟ ’ਤੇ ਦੋ ਕੌਮੀ ਝੰਡੇ ਲਾਏ। ਅਤਿਵਾਦੀਆਂ ਦੇ ਰਡਾਰ ’ਤੇ ਚੱਲ ਰਹੇ ਮਾਵਾ ਨੇ ਸਿਰਫ ਇੱਕ ਵਿਅਕਤੀ ਅਤੇ ਇੱਕ ਨਿੱਜੀ ਚੈਨਲ ਦੇ ਦੋ ਮੈਂਬਰੀ ਅਮਲੇ ਨਾਲ ਇੱਥੇ ਤਿਰੰਗੇ ਲਾਏ। ਕਸ਼ਮੀਰ ਵਿੱਚ 5 ਅਗਸਤ 2019 ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਇਹ ਦਫ਼ਤਰ ਜ਼ਿਆਦਾਤਰ ਬੰਦ ਹੀ ਰਿਹਾ ਹੈ। ਮਾਵਾ ਨੇ ਕਿਹਾ, ‘‘ਮੈਂ ਵੱਖਵਾਦੀਆਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਜ਼ਰੂਰ ਲਿਆਂਦਾ ਜਾਵੇਗਾ।’’ ਉਸ ਨੇ ਕਿਹਾ ਕਿ ਇਹ ਗਲਤ ਧਾਰਨਾ ਹੈ ਕਿ ਕਸ਼ਮੀਰ ਦੇ ਲੋਕ ਕਿਸੇ ਹੋਰ ਦੇਸ਼ ਦਾ ਸਮਰਥਨ ਕਰਦੇ ਹਨ ਜਾਂ ਆਜ਼ਾਦੀ ਚਾਹੁੰਦੇ ਹਨ। ਇਹ ਝੰਡਾ ਲਾਉਣ ਨੇ ਸਾਬਤ ਕਰ ਦਿੱਤਾ ਹੈ ਕਿ ਕਸ਼ਮੀਰ ਦੇ ਲੋਕ ਭਾਰਤ ਦੇ ਨਾਲ ਹਨ। -ਪੀਟੀਆਈ