ਸ੍ਰੀਨਗਰ, 6 ਜੁਲਾਈ
ਨੈਸ਼ਨਲ ਕਾਨਫਰੰਸ (ਐੱਨਸੀ) ਦਾ ਪੰਜ ਮੈਂਬਰੀ ਵਫਦ ਅੱਜ ਜੰਮੂ-ਕਸ਼ਮੀਰ ਦੇ ਚਾਰ ਦਿਨਾਂ ਦੌਰੇ ’ਤੇ ਪਹੁੰਚਣ ਵਾਲੇ ਹੱਦਬੰਦੀ ਕਮਿਸ਼ਨ ਨੂੰ ਮਿਲੇਗਾ।
ਪਾਰਟੀ ਨੇ ਅਬਦੁੱਲ ਰਹੀਮ, ਮੁਹੰਮਦ ਸ਼ਫੀ ਉੜੀ, ਮੀਆਂ ਅਲਤਾਫ ਅਹਿਮਦ, ਨਾਸਿਰ ਅਸਲਮ ਵਾਨੀ ਅਤੇ ਸਕੀਨਾ ਇੱਟੂ ਨੂੰ ਇਥੇ ਹੋਟਲ ਵਿਚ ਕਮਿਸ਼ਨ ਮਿਲਣ ਲਈ ਨਾਮਜ਼ਦ ਕੀਤਾ ਹੈ। ਉਹ ਪਾਰਟੀ ਦੀ ਨੁਮਾਇੰਦਗੀ ਕਰਨਗੇ ਅਤੇ ਕਮਿਸ਼ਨ ਦੇ ਸਾਹਮਣੇ ਆਪਣੇ ਵਿਚਾਰ ਅਤੇ ਸੁਝਾਅ ਰੱਖਣਗੇ। ਇਸ ਦੌਰਾਨ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਨੇ ਹੱਦਬੰਦੀ ਕਮਿਸ਼ਨ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਪਾਰਟੀ ਇਸ ਕਾਰਵਾਈ ਤੋਂ ਦੂਰ ਰਹੇਗੀ। ਕਮਿਸ਼ਨ ਨੇ ਹਰ ਪਾਰਟੀ ਨੂੰ ਆਪਣੇ ਵਿਚਾਰ ਰੱਖਣ ਲਈ 20-20 ਮਿੰਟ ਦਿੱਤੇ ਗਏ ਹਨ।