ਦੇਹਰਾਦੂਨ, 6 ਅਕਤੂਬਰ
ਉਤਰਾਖੰਡ ਵਿਚ ਵਿਸ਼ਵ ਪ੍ਰਸਿੱਧ ਟਾਈਗਰ ਰਿਜ਼ਰਵ ਜਿਮ ਕਾਰਬੇਟ ਨੈਸ਼ਨਲ ਪਾਰਕ ਦਾ ਨਾਂ ਬਦਲ ਕੇ ਰਾਮਗੰਗਾ ਨੈਸ਼ਨਲ ਪਾਰਕ ਰੱਖਿਆ ਜਾ ਸਕਦਾ ਹੈ। ਕੇਂਦਰੀ ਜੰਗਲਾਤ ਅਤੇ ਵਾਤਾਵਰਣ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ 521 ਕਿਲੋਮੀਟਰ ਖੇਤਰ ਵਿੱਚ ਫੈਲੇ ਭਾਰਤ ਦੇ ਪਹਿਲੇ ਰਾਸ਼ਟਰੀ ਪਾਰਕ ਦਾ ਨਾਮ ਬਦਲਣ ਦਾ ਸੰਕੇਤ ਦਿੱਤਾ ਹੈ।