ਦੇਹਰਾਦੂਨ, 16 ਦਸੰਬਰ
ਕਾਂਗਰਸ ਨੇਤਾ ਰਾਹਲ ਗਾਂਧੀ ਨੇ ਅੱਜ ਇਥੇ ਰੈਲੀ ਵਿੱਚ ਕਿਹਾ ਕਿ ਸਾਬਕਾ ਮੁੱਖ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਦੀ ਖਾਤਰ 32 ਗੋਲੀਆਂ ਖਾਧੀਆਂ ਪਰ 1971 ਦੀ ਭਾਰਤ-ਪਾਕਿਸਤਾਨ ਜੰਗ ਦੇ 50 ਸਾਲ ਪੂਰੇ ਹੋਣ ‘ਤੇ ਕੀਤੇ ਸਰਕਾਰੀ ਪ੍ਰੋਗਰਾਮਾਂ ‘ਚ ਉਨ੍ਹਾਂ ਦੇ ਨਾਂ ਤੱਕ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਭਾਰਤ ਨੇ ਪਾਕਿਸਤਾਨ ਨਾਲ 1971 ਦੀ ਜੰਗ ਇਸ ਲਈ ਜਿੱਤੀ ਕਿਉਂਕਿ ਉਹ ਉਦੋਂ ਇਕਜੁੱਟ ਸੀ।