ਭਾਗਲਪੁਰ, 30 ਅਪਰੈਲ
ਭੋਜਪੁਰੀ ਅਭਿਨੇਤਰੀ ਅੰਨਪੂਰਨਾ, ਜਿਸ ਨੂੰ ਅੰਮ੍ਰਿਤਾ ਪਾਂਡੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਵਿੱਚ ਆਪਣੇ ਘਰ ਵਿੱਚ ਭੇਤਭਰੀ ਹਾਲਤ ’ਚ ਮਰੀ ਮਿਲੀ। ਅਦਾਕਾਰਾ 27 ਅਪਰੈਲ ਨੂੰ ਆਦਮਪੁਰ ਸ਼ਿਪ ਘਾਟ ਸਥਿਤ ਦਿਵਿਆਧਰਮਾ ਅਪਾਰਟਮੈਂਟ ‘ਚ ਮ੍ਰਿਤ ਮਿਲੀ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪੁੱਜੀ। 27 ਸਾਲਾ ਅਭਿਨੇਤਰੀ ਨੇ ਕਥਿਤ ਖੁਦਕੁਸ਼ੀ ਕੀਤੀ ਹੈ ਤੇ ਕਿਉਂਕਿ ਮੌਤ ਤੋਂ ਕੁਝ ਘੰਟੇ ਪਹਿਲਾਂ ਉਸ ਨੇ ਕਥਿਤ ਤੌਰ ‘ਤੇ ਆਪਣੇ ਵਟਸਐਪ ਸਟੇਟਸ ‘ਤੇ ਪੋਸਟ ਕੀਤਾ ਸੀ। ਪੁਲਹਸ ਨੂੰ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਰਿਪੋਰਟ ਅਨੁਸਾਰ ਉਸ ਦੇ ਵਟਸਐਪ ਸਟੇਟਸ ਵਿੱਚ ਲਿਖਿਆ ਸੀ, ‘ਦੋ ਨਾਵ ਮੇਂ ਸਾਵਰ ਥੀ ਉਸ ਕੀ ਜ਼ਿੰਦਗੀ, ਹਮਨੇ ਅਪਨੀ ਨਾਵ ਡੁਬਾ ਕੇ ਉਸ ਕਾ ਸਫ਼ਰ ਆਸਾਨ ਕਰ ਦੀਆ। ਮੁੰਬਈ ਦੀ ਰਹਿਣ ਵਾਲੀ ਅਦਾਕਾਰਾ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਭਾਗਲਪੁਰ ਆਈ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਅੰਮ੍ਰਿਤਾ ਦੀ ਭੈਣ ਬਾਅਦ ਦੁਪਹਿਰ 3.30 ਵਜੇ ਕਮਰੇ ‘ਚ ਗਈ ਸੀ ਤੇ ਉਸ ਨੂੰ ਲਟਕਦੀ ਲਾਸ਼ ਮਿਲੀ। ਉਹ ਉਸ ਨੂੰ ਨਜ਼ਦੀਕੀ ਹਸਪਤਾਲ ਲੈ ਗਏ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਦੇ ਪਤੀ ਚੰਦਰਮਣੀ ਐਨੀਮੇਸ਼ਨ ਇੰਜਨੀਅਰ ਹਨ। ਪਰਿਵਾਰ ਮੁਤਾਬਕ ਅਦਾਕਾਰ ਡਿਪਰੈਸ਼ਨ ਦਾ ਸ਼ਿਕਾਰ ਸੀ ਤੇ ਉਸ ਦਾ ਇਲਾਜ ਚੱਲ ਰਿਹਾ ਸੀ।