ਮੁੰਬਈ, 11 ਫਰਵਰੀ
ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ੀਆਰੀ ਵੀਰਵਾਰ ਨੂੰ ਰਾਜ ਸਰਕਾਰ ਦੇ ਜਹਾਜ਼ ਰਾਹੀਂ ਉਤਰਾਖੰਡ ਦੇ ਦੇਹਰਾਦੂਨ ਜਾਣ ਵਾਲੇ ਸਨ ਪਰ ਉਡਾਣ ਦੀ ਆਗਿਆ ਨਾ ਮਿਲਣ ’ਤੇ ਉਹ ਕਿਸੇ ਕਮਰਸ਼ੀਅਲ ਉਡਾਣ ਰਾਹੀਂ ਦੇਹਰਾਦੂਨ ਰਵਾਨਾ ਹੋ ਗਏ। ਇਸ ਬਾਰੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰ ਨਹੀਂ ਹੈ।