ਨਾਗਪੁਰ: ਬਾਂਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਮਹਾਰਾਸ਼ਟਰ ਸਰਕਾਰ ਅਤੇ ਨਾਗਪੁਰ ਯੂਨੀਵਰਸਿਟੀ (ਆਰਟੀਐੱਮਐੱਨਯੂ) ਨੂੰ ਸਾਬਕਾ ਪ੍ਰੋਫੈਸਰ ਸ਼ੋਮਾ ਸੇਨ ਨੂੰ ਉਸਦੀ ਗਰੈਚੁਟੀ ਤੇ ਪ੍ਰਾਵੀਡੈਂਟ ਫੰਡ ਦੇ ਹਿੱਸੇ ਵਜੋਂ ਪੰਜ-ਪੰਜ ਲੱਖ ਰੁਪਏ ਦੇਣ ਦੇ ਨਿਰਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਸ਼ੋਮਾ ਸੇਨ ‘ਕੋਰੇਗਾਓਂ ਭੀਮਾ-ਐਲਗਾਰ ਪ੍ਰੀਸ਼ਦ ਕੇਸ’ ’ਚ ਮੁਲਜ਼ਮ ਹੈ ਤੇ ਇਸ ਸਮੇਂ ਜੇਲ੍ਹ ’ਚ ਹੈ। ਸ਼ੋਮਾ ਸੇਨ ਨੇ ਹਾਈ ਕੋਰਟ ’ਚ ਪਹੁੰਚ ਕਰਦਿਆਂ ਦਾਅਵਾ ਕੀਤਾ ਸੀ ਕਿ ਨਾਗਪੁਰ ਯੂਨੀਵਰਸਿਟੀ ਨੇ ਸਾਲ 2018 ਵਿੱਚ ਉਸ ਦੀ ਸੇਵਾਮੁਕਤੀ ਤੋਂ ਬਾਅਦ ਉਸ ਦੇ ਗਰੈਚੁਟੀ ਤੇ ਪ੍ਰਾਵੀਡੈਂਟ ਫੰਡ ਰੋਕਿਆ ਹੋਇਆ ਹੈ। ਹਾਈ ਕੋਰਟ ਨੇ ਇਸੇ ਮਹੀਨੇ ’ਵਰਸਿਟੀ ਨੂੰ ਸੇਨ ਨੂੰ ਅੰਤ੍ਰਿਮ ਪ੍ਰਬੰਧ ਵਜੋਂ ਪੰਜ ਲੱਖ ਰੁਪਏ ਦੇਣ ਦੇ ਨਿਰਦੇਸ਼ ਦਿੱਤੇ ਸਨ। ਹਾਲਾਂਕਿ, ਨਾਗਪੁਰ ਯੂਨੀਵਰਸਿਟੀ ਨੇ ਸੇਨ ਨੂੰ ਸਿੱਧੇ ਤੌਰ ’ਤੇ ਇਹ ਰਾਸ਼ੀ ਦੇਣ ਦੀ ਬਜਾਇ ਅਦਾਲਤ ਦੀ ਰਜਿਸਟਰੀ ਕੋਲ ਜਮ੍ਹਾਂ ਕਰਵਾਉਣ ਲਈ ਅਰਜ਼ੀ ਦਿੱਤੀ ਸੀ, ਜਿਸਨੂੰ ਬੈਂਚ ਨੇ ਰੱਦ ਕਰ ਦਿੱਤਾ ਤੇ ਯੂਨੀਵਰਸਿਟੀ ਨੂੰ ਇੱਕ ਹਫ਼ਤੇ ’ਚ ਸੇਨ ਨੂੰ 5 ਲੱਖ ਰੁਪਏ ਦੇਣ ਦਾ ਨਿਰਦੇਸ਼ ਦਿੱਤਾ ਹੈ। -ਪੀਟੀਆਈ