ਨਵੀਂ ਦਿੱਲੀ, 14 ਸਤੰਬਰ
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਰਾਜ ਸਭਾ ਦੇ ਤਿੰਨ ਮੌਜੂਦਾ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਰਾਜ ਸਭਾ ਦੀ ਕਾਰਵਾਈ ਇੱਕ ਘੰਟੇ ਲਈ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਸਦਨ ਨੂੰ ਪ੍ਰਣਬ ਮੁਖਰਜੀ, ਬੇਣੀ ਪ੍ਰਸਾਦ ਵਰਮਾ, ਐੱਮਪੀ ਵੀਰੇਂਦਰ ਕੁਮਾਰ ਅਤੇ ਅਮਰ ਸਿੰਘ ਦੇ ਦੇਹਾਂਤ ਬਾਰੇ ਸੂਚਨਾ ਦਿੱਤੀ। ਉਨ੍ਹਾਂ ਨਾਲ ਹੀ 15 ਹੋਰ ਸਾਬਕਾ ਮੈਂਬਰਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦਾ ਪਿੱਛੇ ਜਿਹੇ ਦੇਹਾਂਤ ਹੋਇਆ ਹੈ। ਸਦਨ ਦੇ ਸਾਰੇ ਮੈਂਬਰਾਂ ਨੇ ਆਪਣੀ ਥਾਂ ’ਤੇ ਮੌਨ ਖੜ੍ਹ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮਗਰੋਂ ਰਾਜ ਸਭਾ ਦੀ ਕਾਰਵਾਈ ਇੱਕ ਘੰਟੇ ਲਈ ਮੁਲਤਵੀ ਕਰ ਦਿੱਤੀ ਗਈ।