ਜੰਮੂ, 2 ਜੂਨ
ਇਥੇ ਕੋਵਿਡ-19 ਪੀੜਤ ਦੀਆਂ ਅੰਤਿਮ ਰਸਮਾਂ ਦੌਰਾਨ ਹਜੂਮ ਵੱਲੋਂ ਕੀਤੇ ਹਮਲੇ ਮਗਰੋਂ ਸਬੰਧਤ ਪਰਿਵਾਰ ਨੂੰ ਮ੍ਰਿਤਕ ਦੀ ਅੱਧ ਸੜੀ ਦੇਹ ਲੈ ਕੇ ਉਥੋਂ ਭੱਜਣਾ ਪਿਆ। ਹਾਲਾਂਕਿ ਪ੍ਰਸ਼ਾਸਨ ਨੇ ਇਸ ਪੂਰੇ ਮਾਮਲੇ ’ਚ ਦਖ਼ਲ ਦਿੰਦਿਆਂ ਮਗਰੋਂ ਨਿਰਧਾਰਿਤ ਨੇਮਾਂ ਮੁਤਾਬਕ ਮ੍ਰਿਤਕ ਦਾ ਕਿਸੇ ਹੋਰ ਥਾਂ ਸਸਕਾਰ ਯਕੀਨੀ ਬਣਾਇਆ। ਡੋਡਾ ਜ਼ਿਲ੍ਹੇ ਨਾਲ ਸਬੰਧਤ 72 ਸਾਲਾ ਵਿਅਕਤੀ ਨੇ ਲੰਘੇ ਦਿਨ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਆਖਰੀ ਸਾਹ ਲਏ ਸਨ। ਜੰਮੂ ਖਿੱਤੇ ਵਿੱਚ ਕਰੋਨਾ ਕਰਕੇ ਇਹ ਚੌਥੀ ਮੌਤ ਸੀ। ਪੀੜਤ ਵਿਅਕਤੀ ਦੇ ਪੁੱਤਰ ਨੇ ਕਿਹਾ ਕਿ ਉਹ ਦੋਮਾਨਾ ਖੇਤਰ ’ਚ ਮੈਡੀਕਲ ਟੀਮ ਤੇ ਮਾਲੀਆ ਅਧਿਕਾਰੀਆਂ ਦੀ ਹਾਜ਼ਰੀ ’ਚ ਸਸਕਾਰ ਕਰ ਰਹੇ ਸਨ ਕਿ ਹਜੂਮ ਨੇ ਸੋਟੀਆਂ ਤੇ ਪੱਥਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਸ ਨੇ ਦੋੋਸ਼ ਲਾਇਆ ਕਿ ਮੌਕੇ ’ਤੇ ਮੌਜੂਦ ਸੁਰੱਖਿਆ ਕਰਮੀ ਮੂਕ ਦਰਸ਼ਕ ਬਣੇ ਰਹੇ।