ਕੁਪਵਾੜਾ (ਕਸ਼ਮੀਰ), 20 ਸਤੰਬਰ
ਉੱਤਰੀ ਕਸ਼ਮੀਰ ਦੇ ਕੇਰਨ ਦੇ ਮਛੀਲ ਸੈਕਟਰ ਅਖੀਰ ਸੱਤ ਦਹਾਕਿਆਂ ਦੀ ਲੰਮੀ ਉਡੀਕ ਤੋਂ ਬਾਅਦ ਕੌਮੀ ਪਾਵਰ ਗਰਿੱਡ ਨਾਲ ਜੁੜ ਗਏ ਹਨ ਤੇ ਇਸ ਲਈ ਕੁਪਵਾੜਾ ਦੇ ਡਿਪਟੀ ਕਮਿਸ਼ਨਰ ਅੰਸ਼ੁਲ ਗਰਗ ਨੇ ਬਹੁਤ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ ਹਨ। 31 ਸਾਲਾ ਅਨੁਰਾਗ ਗਰਗ ਨੇ ਦੱਸਿਆ, ‘ਜਦੋਂ ਮੈਂ ਇਸ ਜ਼ਿਲ੍ਹੇ ਦਾ ਡੀਸੀ ਵਜੋਂ ਚਾਰਜ ਲਿਆ ਤਾਂ ਮੈਂ ਸਥਾਨਕ ਲੋਕਾਂ ਤੇ ਖਾਸ ਕਰਕੇ ਕੰਟਰੋਲ ਰੇਖਾ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਮਿਲਣਾ ਸ਼ੁਰੂ ਕੀਤਾ।’ ਉਨ੍ਹਾਂ ਦੱਸਿਆ, ‘ਇੱਕ ਦਿਨ ਕੇਰਨ ਤੇ ਮਛੀਲ ਸੈਕਟਰ ਦੇ ਲੋਕਾਂ ਦਾ ਵਫ਼ਦ ਮੈਨੂੰ ਮਿਲਿਆ ਤੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਬਿਜਲੀ ਮਿਲ ਸਕਦੀ ਹੈ? ਮੈਨੂੰ ਹੈਰਾਨੀ ਸੀ ਕਿ ਆਜ਼ਾਦੀ ਦੇ ਸੱਤ ਦਹਾਕਿਆਂ ਮਗਰੋਂ ਵੀ ਲੋਕ ਮੇਰੇ ਤੋਂ ਬਿਜਲੀ ਦੀ ਮੰਗ ਕਰ ਰਹੇ ਹਨ।’ ਉਨ੍ਹਾਂ ਕਿਹਾ ਕਿ ਇਸ ਮਗਰੋਂ ਉਨ੍ਹਾਂ ਫਾਈਲਾਂ ਦੀ ਕਾਰਵਾਈ ਸ਼ੁਰੂ ਕੀਤੀ ਤੇ ਕਈ ਮਹੀਨਿਆਂ ਦੀ ਮੁਸ਼ੱਕਤ ਤੋਂ ਬਾਅਦ ਅਖੀਰ ਇਨ੍ਹਾਂ ਇਲਾਕਿਆਂ ਨੂੰ ਕੌਮੀ ਪਾਵਰ ਗਰਿੱਡ ਨਾਲ ਜੋੜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਪਿੰਡਾਂ ’ਚ ਬਿਜਲੀ ਆਈ ਤਾਂ ਲੋਕਾਂ ਦੇ ਚਿਹਰਿਆਂ ’ਤੇ ਖੁਸ਼ੀ ਦੇਖਣ ਲਾਇਕ ਸੀ। -ਪੀਟੀਆਈ