ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 22 ਦਸੰਬਰ
ਵਿਅਕਤੀ ਦੀ ਨਿਜੀ ਆਜ਼ਾਦੀ ਨਾਲ ਸਬੰਧਤ ਕੇਸਾਂ ਨੂੰ ਸੁਪਰੀਮ ਕੋਰਟ ਵੱਲੋਂ ਨਜਿੱਠਣ ਦੇ ਅਮਲ ਦੀ ਮੰਗਲਵਾਰ ਨੂੰ ਗੰਭੀਰ ਆਲੋਚਨਾ ਹੋਈ ਹੈ। ਸੁਪਰੀਮ ਕੋਰਟ ਦੇ ਸਾਬਕਾ ਜੱਜ ਮਦਨ ਬੀ ਲੋਕੁਰ, ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ, ਸਾਬਕਾ ਕਾਨੂੰਨ ਮੰਤਰੀ ਕਪਿਲ ਸਿੱਬਲ ਅਤੇ ਕਾਰਕੁਨ ਮੇਧਾ ਪਾਟਕਰ ਨੇ ਮਨੁੱਖੀ ਅਧਿਕਾਰਾਂ ਅਤੇ ਨਿੱਜੀ ਆਜ਼ਾਦੀ ਦੇ ਮਾਮਲਿਆਂ ਨੂੰ ਨਜਿੱਠਣ ਦੀ ਅਦਾਲਤ ਦੀ ਤਰਜੀਹ ’ਤੇ ਸਵਾਲ ਉਠਾਏ ਹਨ।