ਨਵੀਂ ਦਿੱਲੀ: ਵਿਦਿਆਰਥੀਆਂ ਨੂੰ ਇੰਜਨੀਅਰਿੰਗ ਕਾਲਜਾਂ ਵਿੱਚ ਦਾਖਲੇ ’ਚ ਲਚੀਲਾਪਣ ਅਤੇ ਨਤੀਜੇ ਵਿੱਚ ਸੁਧਾਰ ਦਾ ਮੌਕਾ ਦਿੰਦਿਆਂ ਸਰਕਾਰ ਨੇ ਜੇਈਈ ਮੇਨਜ਼ ਦੀ ਪ੍ਰੀਖਿਆ ਸਾਲ ਵਿਚ ਚਾਰ ਵਾਰ ਲੈਣ ਦਾ ਫੈਸਲਾ ਕੀਤਾ ਹੈ। ਇਹ ਅਮਲ 2021 ਤੋਂ ਸ਼ੁਰੂ ਹੋਵੇਗਾ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਅੱਜ ਇਹ ਐਲਾਨ ਕੀਤਾ। ਨਵੇਂ ਫੈਸਲੇ ਤਹਿਤ ਪਹਿਲੇ ਗੇੜ ਦੀ ਪ੍ਰੀਖਿਆ 23 ਫਰਵਰੀ
ੋਂ 26 ਫਰਵਰੀ ਤਕ ਹੋਵੇਗੀ। ਪ੍ਰੀਖਿਆ ਦਾ ਦੂਜਾ ਗੇੜ ਮਾਰਚ, ਤੀਜਾ ਅਪਰੈਲ ਅਤੇ ਚੌਥਾ ਮਈ ਵਿੱਚ ਹੋਵੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਵਿਦਿਆਰਥੀਆਂ ਤੇ ਹੋਰਨਾਂ ਵਰਗਾਂ ਵੱਲੋਂ ਆਏ ਸੁਝਾਵਾਂ ’ਤੇ ਵਿਚਾਰ ਕਰਨ ਮਗਰੋਂ ਇਹ ਫੈਸਲਾ ਕੀਤਾ ਹੈ। -ਪੀਟੀਆਈ