ਨਵੀਂ ਦਿੱਲੀ, 1 ਸਤੰਬਰ
ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਮਾਜਿਕ ਦੂਰੀ ਅਤੇ ਸਾਵਧਾਨੀਆਂ ਰੱਖਦੇ ਹੋਏ ਇੰਜਨੀਅਰਿੰਗ ਕਾਲਜਾਂ ਵਿਚ ਦਾਖਲੇ ਲਈ ਮੰਗਲਵਾਰ ਨੂੰ ਜੇਈਈ-ਮੇਨਜ਼ ਪ੍ਰੀਖਿਆ ਸ਼ੁਰੂ ਹੋਈ। ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿਚ ਵੱਖ-ਵੱਖ ਪ੍ਰਵੇਸ਼ ਅਤੇ ਐਗਜ਼ਿਟ ਗੇਟਾਂ ‘ਤੇ ਸੈਨੀਟਾਈਜ਼ਰ ਦੀ ਵਿਵਸਥਾ ਅਤੇ ਉਮੀਦਵਾਰਾਂ ਨੂੰ ਕਤਾਰਾਂ ਵਿਚ ਖੜ੍ਹਾ ਕੇ ਸਮਾਜਿਕ ਰੱਖਦੇ ਹੋਏ ਮਾਸਕ ਵੰਡੇ ਗਏ। ਕੋਵਿਡ-19 ਦੇ ਕਾਰਨ ਜੇਈਈ ਪ੍ਰੀਖਿਆ ਇਸ ਤੋਂ ਪਹਿਲਾਂ ਦੋ ਵਾਰ ਟਾਲੀ ਗਈ ਤੇ ਹੁਣ ਇ 1 ਤੋਂ 6 ਸਤੰਬਰ ਤੱਕ ਕਰਵਾਈ ਜਾ ਰਹੀ ਹੈ।