ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਭਾਰਤੀ ਮੈਡੀਕਲ ਖੋਜ ਕੌਂਸਲ ਵੱਲੋਂ ਕਰਵਾਏ ਦੂਜੇ ਸੀਰੋ-ਸਰਵੇਖਣ ਤੋਂ ਸਾਫ਼ ਹੈ ਕਿ ਭਾਰਤੀ ਵਸੋਂ ਅਜੇ ਵੀ ਕਰੋਨਾਵਾਇਰਸ ਦੀ ਲਾਗ ਖ਼ਿਲਾਫ਼ ਹਰਡ ਇਮਿਊਨਿਟੀ ਦੇ ਟੀਚੇ ਤੋਂ ਕਿਤੇ ਦੂਰ ਹੈ। ਸ੍ਰੀ ਵਰਧਨ ਨੇ ਕਿਹਾ ਕਿ ਕੋਵਿਡ-19 ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ’ਤੇ ਜਾਣ ਮੌਕੇ ਵੀ ਮਾਸਕ ਲਾਜ਼ਮੀ ਪਾ ਕੇ ਰੱਖੇ ਜਾਣ। -ਪੀਟੀਆਈ