ਨਵੀਂ ਦਿੱਲੀ, 5 ਜੂਨਕੇਂਦਰ ਸਰਕਾਰ ਨੇ ਨਵੇਂ ਆਈਟੀ ਨਿਯਮਾਂ ਮੁਤਾਬਕ ਚੱਲਣ ਲਈ ਟਵਿੱਟਰ ਨੂੰ ਆਖਰੀ ਮੌਕਾ ਦਿੱਤਾ ਹੈ। ਇਸ ਮਾਈਕ੍ਰੋਬਲੌਗਿੰਗ ਵੈੱਬ ਸਾਈਟ ਨੂੰ ਭੇਜੇ ਨੋਟਿਸ ਵਿੱਚ ਕੇਂਦਰ ਨੇ ਕਿਹਾ ਹੈ ਕਿ ਨਵੇਂ ਆਈਟੀ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਟਵਿੱਟਰ ਨੂੰ ਆਈਟੀ ਐਕਟ ਦੇ ਅਧੀਨ ਰਿਆਇਤਾਂ ਨਹੀਂ ਮਿਲਣਗੀਆਂ।