ਸ੍ਰੀਨਗਰ: ਹੁਰੀਅਤ ਕਾਨਫਰੰਸ ਦੇ ਨਰਮਖਿਆਲੀ ਧੜੇ ਨੇ ਆਪਣੇ ਆਗੂ ਮੀਰਵਾਇਜ਼ ਉਮਰ ਫ਼ਾਰੂਕ ਨੂੰ ਘਰ ਵਿੱਚ ਕਥਿਤ ਨਜ਼ਰਬੰਦ ਕੀਤੇ ਜਾਣ ਦਾ ਦਾਅਵਾ ਕਰਦਿਆਂ ਉਸ ਨੂੰ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ ਹੈ। ਕਾਬਿਲੇਗੌਰ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ.ਕਿਸ਼ਨ ਰੈੱਡੀ ਨੇ ਸੰਸਦ ਵਿੱਚ ਦਿੱਤੇ ਇਕ ਬਿਆਨ ਵਿੱਚ ਦਾਅਵਾ ਕੀਤਾ ਸੀ ਕਿ ਜੰਮੂ ਤੇ ਕਸ਼ਮੀਰ ਵਿੱਚ ਮੌਜੂਦਾ ਸਮੇਂ ਕਿਸੇ ਨੂੰ ਵੀ ਘਰ ਵਿੱਚ ਨਜ਼ਰਬੰਦ ਨਹੀਂ ਕੀਤਾ ਗਿਆ। ਉਧਰ ਹੁਰੀਅਤ ਕਾਨਫਰੰਸ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਮੀਰਵਾਇਜ਼ ਦੀ ਰਿਹਾਇਸ਼ ਦੇ ਬਾਹਰ ਅਗਸਤ 2019 ਤੋਂ ਪੁਲੀਸ ਦਾ ਇਕ ਵਾਹਨ ਪੱਕੇ ਤੌਰ ’ਤੇ ਮੌਜੂਦਾ ਹੈ ਤੇ ਆਗੂ ਨੂੰ ਬਾਹਰ ਜਾਣ ਦੀ ਸਖ਼ਤ ਮਨਾਹੀ ਹੈ। -ਪੀਟੀਆਈ