ਸ੍ਰੀਨਗਰ: ਸਈਦ ਅਲੀ ਸ਼ਾਹ ਗਿਲਾਨੀ ਦਾ ਪਿਛਲੇ ਹਫ਼ਤੇ ਦੇਹਾਂਤ ਹੋਣ ਮਗਰੋਂ ਹੁਰੀਅਤ ਕਾਨਫਰੰਸ ਦੇ ਗਰਮਖ਼ਿਆਲੀ ਧੜੇ ਨੇ ਜੇਲ੍ਹ ਵਿੱਚ ਬੰਦ ਆਗੂ ਮਸੱਰਤ ਆਲਮ ਭੱਟ ਨੂੰ ਆਪਣਾ ਚੇਅਰਮੈਨ ਚੁਣ ਲਿਆ ਹੈ। ਹੁਰੀਅਤ ਕਾਨਫਰੰਸ ਦੇ ਗਰਮਖ਼ਿਆਲੀ ਧੜੇ ਨੇ ਅੱਜ ਮੀਡੀਆ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਸੰਗਠਨ ਦੀ ਲੀਡਰਸ਼ਿਪ ਤੋਂ ਵੱਡੀਆਂ ਉਮੀਦਾਂ ਹਨ। ਸ਼ੱਬੀਰ ਅਹਿਮਦ ਸ਼ਾਹ ਅਤੇ ਗ਼ੁਲਾਮ ਅਹਿਮਦ ਗੁਲਜ਼ਾਰ ਹੁਰੀਅਤ ਕਾਨਫਰੰਸ ਦੇ ਕੱਟੜਪੰਥੀ ਧੜੇ ਦੇ ਵਾਈਸ ਚੇਅਰਮੈਨ ਚੁਣੇ ਗਏ। ਕੇਂਦਰੀ ਜਾਂਚ ਏਜੰਸੀ ਐੱਨਆਈਏ ਨੇ ਮਸੱਰਤ ਆਲਮ ਨੂੰ ਅਕਤੂਬਰ 2019 ਵਿੱਚ ਕੇਸ ਵਿੱਚ ਨਾਮਜ਼ਦ ਕੀਤਾ ਸੀ। ਉਹ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਹੈ। ਹੁਰੀਅਤ ਕਾਨਫਰੰਸ ਨੇ ਕਿਹਾ ਕਿ ਹੁਰੀਅਤ ਦੇ ਸੰਵਿਧਾਨ ਮੁਤਾਬਕ ਚੋਣਾਂ ਹੋਣ ਤੱਕ ਇਹ ਨਿਯੁਕਤੀਆਂ ਅਸਥਾਈ ਹਨ। ਗਿਲਾਨੀ ਨੂੰ ਹੁਰੀਅਤ ਦੇ ਕੱਟੜਪੰਥੀ ਥੜੇ ਦਾ ਤਾਉਮਰ ਪ੍ਰਧਾਨ ਚੁਣਿਆ ਗਿਆ ਸੀ, ਪਰ ਉਨ੍ਹਾਂ ਪਿਛਲੇ ਸਾਲ ਅਹੁਦਾ ਛੱਡ ਦਿੱਤਾ ਸੀ ਅਤੇ ਇਸ ਤੋਂ ਵੱਖ ਹੋ ਗਿਆ ਸੀ। ਉਹ ਸਪੱਸ਼ਟ ਤੌਰ ’ਤੇ ਪਾਕਿਸਤਾਨ ਸਮਰਥਕ ਸੀ ਅਤੇ ਉਸ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਜੰਮੂ ਕਸ਼ਮੀਰ ਵਿੱਚ ਵੱਖਵਾਦੀ ਅੰਦੋਲਨ ਦੀ ਅਗਵਾਈ ਕੀਤੀ। -ਪੀਟੀਆਈ