ਗਵਾਲੀਅਰ: ਹਿੰਦੂ ਮਹਾਸਭਾ ਨੇ ਮਹਾਤਮਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਨੱਥੂਰਾਮ ਗੋਡਸੇ ਦੀ 71ਵੀਂ ਬਰਸੀ ਮਨਾਈ। ਮਹਾਸਭਾ ਨੇ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਨਰਾਇਣ ਆਪਟੇ ਨੂੰ ਵੀ ਇਸ ਮੌਕੇ ਯਾਦ ਕੀਤਾ। ਗੋਡਸੇ ਤੇ ਆਪਟੇ ਨੂੰ 15 ਨਵੰਬਰ 1949 ਨੂੰ ਅੰਬਾਲਾ ਜੇਲ੍ਹ ਵਿੱਚ ਮੌਤ ਦੀ ਸਜ਼ਾ ਤਹਿਤ ਫਾਹੇ ਟੰਗਿਆ ਗਿਆ ਸੀ। ਹਿੰਦੂ ਮਹਾਸਭਾ ਦੋਵਾਂ ਦੀ ਬਰਸੀ ਨੂੰ ‘ਬਲਿਦਾਨ ਦਿਵਸ’ ਵਜੋਂ ਮਨਾਉਂਦੀ ਹੈ। -ਪੀਟੀਆਈ