ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਭਾਰਦਵਾਜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਗਵਾਨ ਸ਼ਿਵ ਦਾ ਅਵਤਾਰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਜਿਹਾ ਮਹਾਨ ਵਿਅਕਤੀ ਹੀ ਭਾਰਤ ’ਚ ਕਰੋਨਾ ਮਹਾਮਾਰੀ ਨਾਲ ਨਜਿੱਠ ਸਕਦਾ ਸੀ। ਮੰਤਰੀ ਨੇ ਸ਼ਿਵਰਾਤਰੀ ਮੌਕੇ ਇੱਕ ਮੰਦਰ ’ਚ ਧਾਰਮਿਕ ਸਮਾਗਮ ਦੌਰਾਨ ਇਹ ਟਿੱਪਣੀ ਕੀਤੀ ਸੀ। ਉਨ੍ਹਾਂ ਅੱਜ ਆਪਣੇ ਉਸ ਬਿਆਨ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਕੋਈ ਗਲਤੀ ਨਹੀਂ ਕੀਤੀ ਹੈ। ਇਸੇ ਵਿਚਾਲੇ ਕਾਂਗਰਸ ਨੇ ਮੰਤਰੀ ਦੇ ਬਿਆਨ ਦੀ ਆਲੋਚਨਾ ਕੀਤੀ ਅਤੇ ਸ਼ਿਮਲਾ (ਦਿਹਾਤੀ) ਤੋਂ ਪਾਰਟੀ ਦੇ ਵਿਧਾਇਕ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਭਾਰਦਵਾਜ ਨੇ ਪ੍ਰਧਾਨ ਮੰਤਰੀ ਦੀ ਚਾਪਲੂਸੀ ਕਰਨ ਅਤੇ ਆਪਣੇ ਲਈ ਮੁੱਖ ਮੰਤਰੀ ਦਾ ਅਹੁਦਾ ਸੁਰੱਖਿਅਤ ਕਰਨ ਲਈ ਅਜਿਹਾ ਕਿਹਾ ਹੈ। -ਪੀਟੀਆਈ