ਨਵੀਂ ਦਿੱਲੀ, 24 ਜੁਲਾਈ
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਟੀਐੱਸ ਸਿੰਘ ਦਿਓ ਵਿਚਾਲੇ ਚੱਲ ਰਹੀ ਖਿੱਚੋਤਾਣ ਦਰਮਿਆਨ ਦੋਵੇਂ ਆਗੂ ਐਤਵਾਰ ਨੂੰ ਇਥੇ ਕਾਂਗਰਸ ਹਾਈਕਮਾਂਡ ਨਾਲ ਮੁਲਾਕਾਤ ਕਰਨਗੇ। ਸੂਤਰਾਂ ਨੇ ਦੱਸਿਆ ਕਿ ਬਘੇਲ ਵੱਲੋਂ ਸੂਬੇ ਦੇ ਮੰਤਰੀ ਸਿੰਘ ਦੇਓ ਨਾਲ ਆਪਣੇ ਮਤਭੇਦਾਂ ਦਾ ਮੁੱਦਾ ਕਾਂਗਰਸ ਲੀਡਰਸ਼ਿਪ ਕੋਲ ਉਠਾਉਣ ਦੀ ਸੰਭਾਵਨਾ ਹੈ। ਸਿੰਘ ਦਿਓ ਨੇ ਹਾਲ ਹੀ ਵਿੱਚ ਪੰਚਾਇਤ ਮੰਤਰੀ ਵਜੋਂ ਆਪਣਾ ਅਸਤੀਫਾ ਸੌਂਪਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਵਿਭਾਗ ਨੂੰ ਕੋਈ ਫੰਡ ਮੁਹੱਈਆ ਨਹੀਂ ਕਰਵਾਏ ਗਏ ਅਤੇ ਇਸ ਲਈ ਗਰੀਬਾਂ ਨੂੰ ਘਰ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ‘ਤੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ।