ਨਵੀਂ ਦਿੱਲੀ, 29 ਅਕਤੂਬਰ
ਬੈਲਟ ਪੇਪਰਾਂ ਅਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ‘ਤੇ ਪਾਰਟੀ ਦੇ ਚਿੰਨ੍ਹ ਨੂੰ ਉਮੀਦਵਾਰਾਂ ਦੀ ਉਮਰ, ਵਿਦਿਅਕ ਯੋਗਤਾ ਅਤੇ ਫੋਟੋ ਦੇ ਨਾਲ ਬਦਲਣ ਲਈ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇਣ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਪਰੀਮ ਕੋਰਟ ਸੋਮਵਾਰ ਨੂੰ ਸੁਣਵਾਈ ਕਰੇਗੀ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਕਦਮ ਵੋਟਰਾਂ ਨੂੰ ਬੁੱਧੀਮਾਨ, ਮਿਹਨਤੀ ਅਤੇ ਇਮਾਨਦਾਰ ਉਮੀਦਵਾਰਾਂ ਨੂੰ ਵੋਟ ਪਾਉਣ ਅਤੇ ਸਮਰਥਨ ਦੇਣ ਦੇ ਨਾਲ-ਨਾਲ ਟਿਕਟ ਵੰਡ ਵਿੱਚ ਰਾਜਨੀਤਿਕ ਪਾਰਟੀਆਂ ਦੀ ਹਾਈ ਕਮਾਂਡ ਦੀ ਮਨਮਰਜ਼ੀ ’ਤੇ ਲਗਾਮ ਲਾਉਣ ਵਿੱਚ ਮਦਦ ਕਰੇਗਾ।