ਸ੍ਰੀਨਗਰ: ਗੁਪਕਾਰ ਗੱਠਜੋੜ ਨੇ ਅਨੰਤਨਾਗ ਜ਼ਿਲ੍ਹੇ ’ਚ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀਡੀਸੀ) ਦੇ ਚੇਅਰਪਰਸਨ ਦੀ ਸੀਟ ਲਈ ਹੋਈ ਚੋਣ ਜਿੱੱਤ ਲਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚੋਣਾਂ ਦੇ ਚੌਥੇ ਗੇੜ ਤਹਿਤ ਅੱਜ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਹੋਈਆਂ ਚੋਣਾਂ ’ਚ ਗੁਪਕਾਰ ਗੱਠਜੋੜ ਨੇ ਦੋਵੇਂ ਚੇਅਰਪਰਸਨ ਅਤੇ ਉਪ ਚੇਅਰਪਰਸਨ ਦੀਆਂ ਸੀਟਾਂ ਜਿੱਤ ਲਈਆਂ। ਅਧਿਕਾਰੀਆਂ ਮੁਤਾਬਕ ਗੱਠਜੋੜ ਵੱਲੋਂ ਐੱਨਸੀ ਦੇ ਉਮੀਦਵਾਰ ਮੁਹੰਮਦ ਯੂਸਫ਼ ਗੋਰਸੀ ਚੇਅਰਮੈਨ ਅਤੇ ਪੀਡੀਪੀ ਦੇ ਜਾਵੇਦ ਅਹਿਮਦ ਉਪ ਚੇਅਰਮੈਨ ਚੁਣੇ ਗਏ ਹਨ।
-ਪੀਟੀਆਈ