ਬੇਤੂਲ: ਇਨ੍ਹੀਂ ਦਿਨੀਂ ਜਦੋਂ ਵੱਖ ਵੱਖ ਸੂਬਿਆਂ ਵਿੱਚ ਨਾਜਾਇਜ਼ ਉਸਾਰੀਆਂ ਢਾਹੁਣ ਲਈ ਬੁਲਡੋਜ਼ਰ ਸੁਰਖੀਆਂ ਵਿੱਚ ਹਨ, ਉਦੋਂ ਮੱਧ ਪ੍ਰਦੇਸ਼ ਦੇ ਇੱਕ ਲਾੜੇ ਨੇ ਆਪਣੇ ਵਿਆਹ ਸਮਾਗਮ ਲਈ ਘੋੜੇ ਜਾਂ ਕਾਰ ਦੀ ਥਾਂ ਬੁਲਡੋਜ਼ਰ ਨੂੰ ਚੁਣਿਆ ਹੈ। ਬੇਤੂਲ ਜ਼ਿਲ੍ਹੇ ਦੀ ਭੈਂਸਦੇਹੀ ਤਹਿਸੀਲ ਅਧੀਨ ਪੈਂਦੇ ਪਿੰਡ ਝੱਲਾਰ ਵਿੱਚ ਵਿਆਹ ਸਮਾਗਮ ਦੌਰਾਨ ਪਰਿਵਾਰ ਦੀਆਂ ਦੋ ਮਹਿਲਾਵਾਂ ਨੇ ਵੀ ਲਾੜੇ ਦਾ ਸਾਥ ਦਿੰਦਿਆਂ ਬੁਲਡੋਜ਼ਰ ਦੀ ਸਵਾਰੀ ਕੀਤੀ। ਪੇਸ਼ੇ ਵਜੋਂ ਸਿਵਲ ਇੰਜਨੀਅਰ ਅੰਕੁਸ਼ ਜੈਸਵਾਲ ਨੇ ਦੱਸਿਆ ਕਿ ਉਹ ਆਪਣੀ ਨੌਕਰੀ ਕਾਰਨ ਹਰ ਰੋਜ਼ ਉਸਾਰੀ ਨਾਲ ਸਬੰਧਤ ਮਸ਼ੀਨਾਂ, ਬੁਲਡੋਜ਼ਰਾਂ ’ਤੇ ਕੰਮ ਕਰਦਾ ਹੈ। ਜੈਸਵਾਲ ਨੇ ਕਿਹਾ ਕਿ ਉਸ ਦੇ ਮਨ ਵਿੱਚ ਵਿਆਹ ਨੂੰ ਯਾਦਗਾਰ ਬਣਾਉਣ ਲਈ ਅਜਿਹੇ ਹੀ ਇੱਕ ਉਪਰਕਨ ਦੀ ਵਰਤੋਂ ਕਰਨ ਦਾ ਖਿਆਲ ਆਇਆ। ਉਸ ਨੇ ਦੱਸਿਆ ਕਿ ਬੁਲਡੋਜ਼ਰ ਨੂੰ ਵਿਆਹ ਸਮਾਗਮ ਲਈ ਫੁੱਲਾਂ ਨਾਲ ਸਜਾਇਆ ਸੀ। -ਪੀਟੀਆਈ