ਨਵੀਂ ਦਿੱਲੀ: ਸਰਕਾਰ ਨੇ ਜਨਤਕ ਖੇਤਰ ਦੀਆਂ ਦੂਰ ਸੰਚਾਰ ਕੰਪਨੀਆਂ ਐੱਮਟੀਐੱਨਐੱਲ ਤੇ ਬੀਐੱਸਐੱਨਐੱਲ ਦੀਆਂ ਅਚੱਲ ਜਾਇਦਾਦਾਂ ਨੂੰ ਲਗਪਗ 1,100 ਕਰੋੜ ਰੁਪਏ ਦੇ ਰਾਖਵੇਂ ਮੁੱਲ ’ਤੇ ਵੇਚਣ ਲਈ ਸੂਚੀਬੱਧ ਕੀਤਾ ਹੈ। ਇਹ ਜਾਣਕਾਰੀ ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ (ਡੀਆਈਪੀਏਐੱਮ) ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਗਏ ਦਸਤਾਵੇਜ਼ਾਂ ਵਿੱਚ ਦਿੱਤੀ ਗਈ ਹੈ। ਐੱਮਟੀਐੱਨਐੱਲ ਦੀਆਂ ਜਾਇਦਾਦਾਂ ਦੀ ਈ-ਨਿਲਾਮੀ 14 ਦਸੰਬਰ ਨੂੰ ਹੋਣੀ ਹੈ। ਬੀਐੱਸਐੱਨਐੱਲ ਦੀਆਂ ਜਾਇਦਾਦਾਂ ਹੈਦਰਾਬਾਦ, ਚੰਡੀਗੜ੍ਹ, ਭਾਵਨਗਰ ਅਤੇ ਕੋਲਕਾਤਾ ਵਿੱਚ ਹਨ, ਜਿਨ੍ਹਾਂ ਦਾ ਵਿਕਰੀ ਲਈ ਰਾਖਵਾਂ ਮੁੱਲ ਲਗਪਗ 8,00 ਕਰੋੜ ਰੁਪਏ ਹੈ। -ਪੀਟੀਆਈ