ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਕਰਜ਼ੇ ’ਚ ਡੁੱਬੀ ਵੋਡਾਫੋਨ-ਆਇਡੀਆ ’ਚ ਹਿੱਸੇਦਾਰੀ ਐਕੁਆਇਰ ਕਰਨ ਦਾ ਫ਼ੈਸਲਾ ਲਿਆ ਹੈ। ਸੂਤਰ ਨੇ ਕਿਹਾ ਕਿ ਵੋਡਾਫੋਨ ਦੇ ਸ਼ੇਅਰ ਦਾ ਰੇਟ 10 ਰੁਪਏ ਜਾਂ ਉਸ ਤੋਂ ਉਪਰ ਸਥਿਰ ਹੋਣ ਮਗਰੋਂ ਸਰਕਾਰ ਕੰਪਨੀ ’ਚ ਹਿੱਸੇਦਾਰੀ ਲਵੇਗੀ। ਵੋਡਾਫੋਨ-ਆਇਡੀਆ ਦੇ ਬੋਰਡ ਨੇ ਸਰਕਾਰ ਨੂੰ 10 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ’ਤੇ ਹਿੱਸਾ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਸਰਕਾਰੀ ਸੂਤਰ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਕੰਪਨੀ ਦਾ ਸ਼ੇਅਰ 10 ਰੁਪਏ ਜਾਂ ਉਸ ਤੋਂ ਜ਼ਿਆਦਾ ਹੋਣ ’ਤੇ ਟੈਲੀਕਮਿਊਨਿਕੇਸ਼ਨਸ ਵਿਭਾਗ ਹਿੱਸੇਦਾਰੀ ਐਕੁਆਇਰ ਕਰਨ ਨੂੰ ਮਨਜ਼ੂਰੀ ਦੇਵੇਗਾ। -ਪੀਟੀਆਈ