ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੂੰ ਨਾਗਰਿਕਤਾ (ਸੋਧ) ਐਕਟ 2019 ਲਈ ਨਿਯਮ ਘੜਨ ਲਈ ਰਾਜ ਸਭਾ ਅਤੇ ਲੋਕ ਸਭਾ ਵਿੱਚ ਸੁਬਾਰਡੀਨੇਟ ਲੈਜਿਸਲੇਸ਼ਨ(ਇਕ ਦੂਜੇ ਨਾਲ ਜੁੜੇ ਵਿਧਾਨ) ਬਾਰੇ ਸੰਸਦੀ ਕਮੇਟੀਆਂ ਤੋਂ ਹੋਰ ਸਮਾਂ ਮਿਲ ਗਿਆ ਹੈ। ਸੂਤਰਾਂ ਅਨੁਸਾਰ ਰਾਜ ਸਭਾ ਵੱਲੋਂ 31 ਦਸੰਬਰ 2022 ਅਤੇ ਲੋਕ ਸਭਾ ਵੱਲੋਂ 9 ਜਨਵਰੀ 2023 ਤਕ ਦਾ ਸਮਾਂ ਦਿੱਤਾ ਗਿਆ ਹੈ। ਸੀਏਏ ਸਬੰਧੀ ਨਿਯਮ ਘੜਨ ਲਈ ਗ੍ਰਹਿ ਮੰਤਰਾਲੇ ਦਾ ਸੱਤਵੀਂ ਵਾਰ ਸਮਾਂ ਵਧਾਇਆ ਗਿਆ ਹੈ। ਸੰਸਦ ਵਿੱਚ 11 ਦਸੰਬਰ 2019 ਨੂੰ ਸੀਏਏ ਪਾਸ ਕੀਤਾ ਗਿਆ ਸੀ। -ਪੀਟੀਆਈ