ਨਵੀਂ ਦਿੱਲੀ, 29 ਅਕਤੂਬਰ
ਘਰੇਲੂ ਬਾਜ਼ਾਰ ’ਚ ਖੰਡ ਦੀ ਉਪਲੱਬਧਤਾ ਬਰਕਰਾਰ ਰੱਖਣ ਲਈ ਸਰਕਾਰ ਨੇ ਖੰਡ ਦੀ ਬਰਾਮਦ ’ਤੇ ਪਾਬੰਦੀ ਅਗਲੇ ਸਾਲ 31 ਅਕਤੂਬਰ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਪਾਬੰਦੀ 31 ਅਕਤੂਬਰ 2022 ਤੱਕ ਲਾਗੂ ਸੀ। ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ ਨੇ ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ, ‘‘ਕੱਚੀ, ਰਿਫਾਈਂਡ ਅਤੇ ਸਫੈਦ ਖੰਡ ਦੀ ਬਰਾਮਦ ’ਤੇ ਪਾਬੰਦੀਆਂ 31 ਅਕਤੂਬਰ 2023 ਤੱਕ ਜਾਂ ਅਗਲੇ ਹੁਕਮਾਂ ਤੱਕ ਵਧਾ ਦਿੱਤੀਆਂ ਗਈਆਂ ਹਨ। ਹੋਰ ਨਿਯਮ ਅਤੇ ਸ਼ਰਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।’’ ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਇਹ ਪਾਬੰਦੀਆਂ ਯੂਰਪੀ ਸੰਘ ਤੇ ਅਮਰੀਕਾ ਨੂੰ ਸੀਐੱਕਸਐੱਲ ਅਤੇ ਟੀਆਰਕਿਊ ਤਹਿਤ ਕੀਤੇ ਜਾਣ ਵਾਲੇ ਨਿਰਯਾਤ ’ਤੇ ਲਾਗੂ ਨਹੀਂ ਹੋਣਗੀਆਂ। -ਪੀਟੀਆਈ