ਪਣਜੀ, 29 ਜੁਲਾਈ
ਗੋਆ ਆਬਕਾਰੀ ਵਿਭਾਗ ਵਕੀਲ ਅਤੇ ਆਰਟੀਆਈ ਕਾਰਕੁਨ ਆਇਰੇਜ਼ ਰੌਡਰਿਗਜ਼ ਵੱਲੋਂ ਉੱਤਰੀ ਗੋਆ ਦੇ ਅਸਗਾਓਂ ਵਿਚ ਵਿਵਾਦਤ ਰੈਸਟੋਰੈਂਟ ਨੂੰ ਚਲਾਉਣ ਲਈ ‘ਗੈਰ-ਕਾਨੂੰਨੀ ਤਰੀਕਿਆਂ’ ਨਾਲ ਲਾਇਸੈਂਸ ਦੇਣ ਦੇ ਦੋਸ਼ ਵਿਚ ਦਾਇਰ ਸ਼ਿਕਾਇਤ ‘ਤੇ ਅੱਜ ਸੁਣਵਾਈ ਕਰੇਗਾ। ਇਸ ਦਾ ਲਾਇਸੈਂਸ ਇਸ ਸਾਲ ਇਸ ਦੁਬਾਰਾ ਨਵਿਆਇਆ ਗਿਆ ਸੀ ਤੇ ਉਹ ਵੀ ਉਸ ਵਿਅਕਤੀ ਦੇ ਨਾਮ ’ਤੇ ਜਿਸ ਦੀ ਸਾਲ 2021 ਵਿੱਚ ਮੌਤ ਹੋ ਗਈ ਸੀ। ਸਿਲੀ ਸੋਲਸ ਕੈਫੇ ਐਂਡ ਬਾਰ ਪਿਛਲੇ ਹਫ਼ਤੇ ਉੋਦੋਂ ਵਿਵਾਦਾਂ ਵਿੱਚ ਘਿਰ ਗਿਆ ਸੀ ਜਦੋਂ ਕਾਂਗਰਸ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਧੀ ’ਤੇ ਵੱਲੋਂ ਇਸ ਨੂੰ ਚਲਾਉਣ ਦਾ ਦੋਸ਼ ਲਗਾਇਆ ਗਿਆ ਸੀ। ਇਰਾਨੀ ਦੀ ਧੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।