ਗਾਜ਼ੀਆਬਾਦ (ਉੱਤਰ ਪ੍ਰਦੇਸ਼), 28 ਜਨਵਰੀ
ਗਾਜ਼ੀਆਬਾਦ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਵੀਰਵਾਰ ਅੱਧੀ ਰਾਤ ਯੂਪੀ ਗੇਟ ਖਾਲੀ ਕਰਨ ਦਾ ਅਲਟੀਮੇਟਮ ਦਿੱਤਾ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਗਣਤੰਤਰ ਦਿਵਸ ਮੌਕੇ ਦਿੱਲੀ ’ਚ ਹਿੰਸਾ ਨੂੰ ਲੈ ਕੇ ਤਿੰਨ ਕਿਸਾਨ ਸੰਗਠਨਾਂ ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਅੰਦੋਲਨ ਵਾਪਸ ਲੈ ਲਿਆ ਹੈ। ਇਸ ਮਗਰੋਂ ਪ੍ਰਸ਼ਾਸਨ ਨੇ ਇਹ ‘ਜ਼ੁਬਾਨੀ’ ਨਿਰਦੇਸ਼ ਦਿੱਤਾ। ਜ਼ਿਲ੍ਹੇ ਦੇ ਇੱਕ ਅਧਿਕਾਰੀ ਮੁਤਾਬਕ ਗਾਜ਼ੀਆਬਾਦ ਦੇ ਜ਼ਿਲ੍ਹਾ ਅਧਿਕਾਰੀ ਅਜੇ ਸ਼ੰਕਰ ਪਾਂਡੇ ਨੇ ਦਿੱਲੀ ਦੀ ਹੱਦ ’ਤੇ ਯੂਪੀ (ਉੱਤਰ ਪ੍ਰਦੇਸ਼) ਗੇਟ ’ਤੇ ਧਰਨਾ ਲਾਈ ਬੈਠੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਅਤੇ ਉਨ੍ਹਾਂ ਨੂੰ ਵੀਰਵਾਰ ਰਾਤ ਤਕ ਪ੍ਰਦਰਸ਼ਨ ਸਥਾਨ ਖਾਲੀ ਕਰਨ ਲਈ ਆਖਿਆ। ਅਜਿਹਾ ਨਾ ਕਰਨ ’ਤੇ ਪ੍ਰਸ਼ਾਸ਼ਨ ਉਨ੍ਹਾਂ ਨੂੰ ਹਟਾ ਦੇਵੇਗਾ। -ਏਜੰਸੀ