ਦੇਹਰਾਦੂਨ, 11 ਮਾਰਚ
ਕੇਦਾਰਨਾਥ ਮੰਦਰ ਦੇ ਕਿਵਾੜ ਸ਼ਰਧਾਲੂਆਂ ਲਈ 17 ਮਈ ਨੂੰ ਦੁਬਾਰਾ ਖੋਲ੍ਹੇ ਜਾਣਗੇ। ਉੱਤਰਾਖੰਡ ਚਾਰ ਧਾਮ ਦੇਵਸਥਾਨਮ ਪ੍ਰਬੰਧਨ ਬੋਰਡ ਵੱਲੋਂ ਅੱਜ ਦੱਸਿਆ ਗਿਆ ਕਿ ਸਰਦੀਆਂ ਦੇ ਸਥਾਨ ਉਖੀਮੱਠ ਓਕੇਸ਼ਵਰ ਮੰਦਰ ’ਚੋਂ ਸ਼ਿਵ ਦੀ ਮੂਰਤੀ 14 ਮਈ ਨੂੰ ਬਾਹਰ ਲਿਆਂਦੀ ਜਾਵੇਗੀ ਅਤੇ ਸ਼ਰਧਾਲੂਆਂ ਲਈ ਮੰਦਰ ਦੇ ਕਿਵਾੜ 17 ਮਈ ਨੂੰ ਸਵੇਰੇ 5 ਖੋਲ੍ਹੇ ਜਾਣ ਦਿੱਤੇ ਜਾਣਗੇ। ਮੰਦਰ ਪਿਛਲੇ ਸਾਲ 16 ਨਵੰਬਰ ਤੋਂ ਬੰਦ ਹੈ। ਬੋਰਡ ਦੇ ਤਰਜਮਾਨ ਅਨੁਸਾਰ ਭਗੀਰਥ ਮੰਦਰ 18 ਮਈ ਨੂੰ ਖੋਲ੍ਹਿਆ ਜਾਵੇਗਾ ਜਦਕਿ ਗੰਗੋਤਰੀ ਅਤੇ ਯਮਨੋਤਰੀ ਮੰਦਰ 14 ਮਈ ਨੂੰ ਖੁੱਲ੍ਹਣਗੇ। ਚਾਰੇ ਮੰਦਰ ਖੁੱਲ੍ਹਣ ਮਗਰੋਂ ਇਸ ਵਰ੍ਹੇ ਚਾਰ ਧਾਮ ਯਾਤਰਾ ਸ਼ੁਰੂ ਹੋਵੇਗੀ। -ਪੀਟੀਆਈ